04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੈਨੇਜਰ ਅਵਤਾਰ ਸਿੰਘ ਕੰਗ ਦਾ ਸੇਵਾ ਮੁਕਤੀ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 01-06-2025
ਦਸੂਹਾ, 31 ਮਈ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਮੈਨੇਜਰ ਅਵਤਾਰ ਸਿੰਘ ਕੰਗ ਦੀ ਸੇਵਾ ਮੁਕਤੀ ਸੰਬੰਧੀ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਟਾਫ਼ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਮੈਨੇਜਰ ਰਤਨ ਸਿੰਘ ਕੰਗ, ਅਕਾਊਾਟੈਂਟ ਗੁਰ ਵਿਕਰਮ ਸਿੰਘ ਬਾਜਵਾ, ਪ੍ਰਚਾਰਕ ਭਾਈ ਕਲਿਆਣ ਸਿੰਘ, ਪ੍ਰਚਾਰਕ ਭਾਈ ਸਰਤਾਜ ਸਿੰਘ, ਅਮਨਦੀਪ ਸਿੰਘ ਮੂਨਕ ਆਦਿ ਨੇ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਹ ਕੁਸ਼ਲ ਪ੍ਰਬੰਧਕ ਸਾਬਤ ਹੋਏ | ਉਨ੍ਹਾਂ ਗੁਰਦੁਆਰਾ ਸਾਹਿਬ ਦੀ ਬਿਹਤਰੀ ਲਈ ਦਿਨ-ਰਾਤ ਇੱਕ ਕੀਤਾ | ਇਸ ਮੌਕੇ ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਬਲਬੀਰ ਸਿੰਘ ਹਜ਼ੂਰੀ ਰਾਗੀ ਹੈੱਡ ਗ੍ਰੰਥੀ, ਗਿਆਨੀ ਸਲਵਿੰਦਰ ਸਿੰਘ, ਮੰਗਲ ਸਿੰਘ ਹਜ਼ੂਰੀ ਰਾਗੀ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਚੱਕ ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਛਿੰਝ ਮੇਲਾ ਭਲਕੇ ਅਗਲੀ ਖ਼ਬਰ ਪਿ੍ੰ: ਬੱਗਾ ਦੀ ਯਾਦ 'ਚ ਲੋੜਵੰਦਾਂ ਨੂੰ ਵਜ਼ੀਫ਼ਾ ਰਾਸ਼ੀ ਤੇ ਸਾਈਕਲ ਭੇਟ
Ad Position 24