04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕੋਟਫਤੂਹੀ-ਮਾਹਿਲਪੁਰ ਮੁੱਖ ਸੜਕ ਟੁੱਟ ਕੇ ਦਰੱਖਤ ਡਿੱਗਿਆ, ਆਵਾਜਾਈ ਬੰਦ

Ad Position 21
No active advertisement
ਅਜੀਤ ਡੈਸਕ 01-06-2025
ਕੋਟਫ਼ਤੂਹੀ, 31 ਮਈ (ਅਵਤਾਰ ਸਿੰਘ ਅਟਵਾਲ)-ਅਚਾਨਕ ਸਾਢੇ ਕੁ ਚਾਰ ਵਜੇ ਦੇ ਕਰੀਬ ਅਚਾਨਕ ਮੌਸਮ ਵਿਚ ਆਏ ਬਦਲਾਅ ਨਾਲ ਕੋਟਫ਼ਤੂਹੀ ਦੇ ਆਸ-ਪਾਸ ਹਲਕੇ ਮੀਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ, ਉੱਥੇ ਚੱਲੇ ਤੇਜ਼ ਝੱਖੜ ਨਾਲ ਕੋਟਫ਼ਤੂਹੀ ਮਾਹਿਲਪੁਰ ਨੂੰ ਜਾਣ ਵਾਲੀ ਸੜਕ ਤੇ ਕੋਟਫ਼ਤੂਹੀ ਤੋ ਬਹਿਰਾਮ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ ਕੋਈ ਦਰੱਖਤਾਂ ਦੇ ਵੱਡੇ-ਵੱਡੇ ਟਾਹਣੇ ਸੜਕ ਵਿਚਕਾਰ ਡਿੱਗ ਪੈਣ ਨਾਲ ਇਹ ਸੜਕ ਬੰਦ ਹੋ ਗਈ ਹੈ, ਜਿਸ ਨਾਲ ਚਾਰ ਪਹੀਆ ਵਾਹਨਾਂ ਦਾ ਇਸ ਸੜਕ ਉੱਪਰੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ | ਲੋਕ ਆਪਣੀ ਮੰਜ਼ਿਲ ਵੱਲ ਪਹੁੰਚਣ ਲਈ ਆਸ-ਪਾਸ ਪਿੰਡਾਂ ਵਿਚ ਦੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ | ਆਸ-ਪਾਸ ਪਿੰਡਾਂ ਵਾਲੇ ਲੋਕ ਮੀਹ ਵਿਚ ਇਨ੍ਹਾਂ ਦਰੱਖਤਾਂ ਨੂੰ ਸੜਕ ਤੋ ਇਕ ਪਾਸੇ ਹੱਟਾਂ ਕੇ ਸੜਕ ਉੱਪਰ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਜਦਕਿ ਇਸ ਝੱਖੜ ਦੌਰਾਨ ਹਲਕੀ ਬੂੰਦਾ-ਬਾਂਦੀ ਹੋ ਰਹੀ ਹੈ | ਇਸ ਝੱਖੜ ਨਾਲ ਅੰਬ ਤੇ ਹੋਰ ਫਲਦਾਰ ਬੂਟਿਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਖਬਰ ਲਿਖੇ ਜਾਣ ਤੱਕ ਕੋਈ ਜਾਨੀ ਜਾ ਨੁਕਸਾਨ ਤੋਂ ਬਚਾਅ ਸੀ |
Ad Position 22
No active advertisement
ਪਿਛਲੀ ਖ਼ਬਰ ਕੋਟਫਤੂਹੀ-ਮਾਹਿਲਪੁਰ ਮੁੱਖ ਸੜਕ ਟੁੱਟ ਕੇ ਦਰੱਖਤ ਡਿੱਗਿਆ, ਆਵਾਜਾਈ ਬੰਦ ਅਗਲੀ ਖ਼ਬਰ ਜੂਨ 84 ਦੇ ਸ਼ਹੀਦਾਂ ਦੀ ਯਾਦ 'ਚ ਰਮਦਾਸਪੁਰ ਵਿਖੇ 7 ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ
Ad Position 24