ਕੋਟਫ਼ਤੂਹੀ, 1 ਜੂਨ (ਅਟਵਾਲ)-ਪਿੰਡ ਥੱਪਲ ਦੇ ਦਰਬਾਰ ਖ਼ੁਆਜਾ ਬਲੀ ਪੀਰ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਖ਼ੁਆਜਾ ਬਲੀ ਪੀਰ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਖ਼ੁਆਜਾ ਬਲੀ ਪੀਰ ਦੀ ਪੂਜਾ ਅਰਚਨਾ ਕੀਤੀ ਗਈ, ਉਪਰੰਤ ਝੰਡੇ ਤੇ ਚਿਰਾਗ਼ਾਂ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਮਨਜੀਤ ਸਿੰਘ ਮੋਂਜੀ ਭੂੰਗਰਨੀ, ਭਗਤ ਸਿੰਘ ਬੱਡੋ, ਰੀਨਾ ਐਂਡ ਪਾਰਟੀ ਹੁਸ਼ਿਆਰਪੁਰ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਮਨਜੀਤ ਸਿੰਘ, ਕੁਲਦੀਪ ਸਿੰਘ, ਰਾਜਾ ਥੱਪਲ, ਬਾਬਾ ਸ਼ਿਵ ਕੁਮਾਰ, ਭੁਪਿੰਦਰ ਕੁਮਾਰ ਸਰਪੰਚ ਥੱਪਲ, ਨੰਬਰਦਾਰ ਰਾਮ ਦੁਲਾਰਾ, ਜਗਤਪਾਲ ਸਿੰਘ ਜਸਵਾਲ, ਬਲਵੀਰ ਸਿੰਘ, ਸ਼ੀਤਲ ਸਿੰਘ, ਜੀਵਨ ਰਾਮ, ਰਣਜੀਤ ਸਿੰਘ, ਅਜੈ ਕੁਮਾਰ, ਚਰਨਜੀਤ ਸਿੰਘ, ਧਰਮਪਾਲ ਸਿੰਘ, ਰਕੇਸ਼ ਸਿੰਘ ਆਦਿ ਹਾਜ਼ਰ ਸਨ |