06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਾਬਕਾ ਕੌਂਸਲਰ ਸਵ: ਗੋਪਾਲ ਸਿੰਘ ਦਾ ਸਮੁੱਚਾ ਪਰਿਵਾਰ ਸਮਰਥਕਾਂ ਸਮੇਤ ਕਾਂਗਰਸ 'ਚ ਹੋਇਆ ਸ਼ਾਮਿਲ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-06-2025
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਹੁਲਾਰਾ ਮਿਲਿਆ ਜਦੋਂ ਸ਼ਹਿਰ ਦੀ ਵਾਰਡ ਨੰਬਰ-1 'ਚ ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ ਦੇ ਉਦਮ ਨਾਲ ਸਾਬਕਾ ਕੌਂਸਲਰ ਸਵ: ਗੋਪਾਲ ਸਿੰਘ ਦਾ ਸਮੁੱਚਾ ਪਰਿਵਾਰ ਆਪਣੇ ਦਰਜਨ ਤੋਂ ਵਧੇਰੇ ਸਮਰਥਕਾਂ ਸਮੇਤ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਿਆ | ਇਸ ਮੌਕੇ ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ ਤੇ ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ ਦੀ ਸਾਂਝੀ ਅਗਵਾਈ 'ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਕੌਂਸਲਰ ਸੁਖਵੰਤ ਕੌਰ ਪਤਨੀ ਸਾਬਕਾ ਕੌਂਸਲਰ ਸਵ: ਗੋਪਾਲ ਸਿੰਘ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਧਰਮਿੰਦਰ ਸਿੰਘ, ਨਿੱਕੂ ਹਲਵਾਈ, ਸੰਨੀ ਗਾਰਮੈਂਟਸ ਵਾਲੇ, ਬੀਬੀ ਸੱਤੋ, ਰੌਕੀ ਅਜਨਾਲਾ, ਕਸ਼ਮੀਰ ਕੌਰ, ਬੀਬੀ ਭੋਲੀ, ਬਾਬਾ ਸ਼ਾਨਾ ਸ਼ਾਹ, ਬਲਵਿੰਦਰ ਸਿੰਘ ਬਿੱਲੂ, ਕਾਕੂ ਸਿੰਘ, ਚੌਧਰੀ ਚਾਲੀਆ, ਦਿਲਬਾਗ ਮਸੀਹ, ਰੋਜ਼ਦੀਪ ਸਿੰਘ, ਬਲਵਿੰਦਰ ਸਿੰਘ, ਅਰੁਨਦੀਪ ਸਿੰਘ, ਗੋਲਡੀ ਅਤੇ ਸਾਜਨ ਸਿੰਘ ਸਮੇਤ ਹੋਰਨਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਕਾਂਗਰਸ ਕਮੇਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਕੌਂਸਲਰ ਬੀਬੀ ਜੋਗਿੰਦਰ ਕੌਰ, ਵਾਰਡ ਨੰਬਰ 1 ਦੇ ਸੀਨੀਅਰ ਆਗੂ ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ, ਗੁਰਮੁਖ ਸਿੰਘ ਨਿੱਝਰ, ਗੁਰਦੀਪ ਸਿੰਘ ਸਿਰਸਾ, ਅੰਮਿ੍ਤ ਭੱਖਾ, ਸ਼ੁੱਭ ਸਿਰਸਾ, ਪ੍ਰਭ ਭੱਖਾ, ਦਰਸ਼ਨ ਲਾਲ, ਦਿਲਬਾਗ ਸਿੰਘ ਸਿਰਸਾ, ਅਮਰਬੀਰ ਸਿੰਘ ਬੱਲ, ਠੇਕੇਦਾਰ ਅਸ਼ੋਕ ਮਸੀਹ, ਪ੍ਰਦੀਪ ਕੁਮਾਰ, ਬਖ਼ੂ ਰਾਮ, ਪੱਪੂ ਅਜਨਾਲਾ ਤੇ ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ੁਆਜਾ ਬਲੀ ਪੀਰ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਡਿਪਸ ਸਕੂਲ ਮਹਿਤਾ ਚੌਕ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ
Ad Position 24