06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਿਪਸ ਸਕੂਲ ਮਹਿਤਾ ਚੌਕ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-06-2025
ਚੌਕ ਮਹਿਤਾ, 1 ਜੂਨ (ਜਗਦੀਸ਼ ਸਿੰਘ ਬਮਰਾਹ)-ਡਿਪਸ ਸਕੂਲ ਮਹਿਤਾ ਚੌਂਕ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਖੇਡਾਂ ਪ੍ਰਤੀ ਦਿਲਚਸਪੀ ਵਧਾਉਣ ਲਈ ਸਮੇਂ ਸਮੇਂ ਤੇ ਬਹੁਤ ਹੀ ਸਾਰਥਿਕ ਉਪਰਾਲੇ ਕੀਤੇ ਜਾਂਦੇ ਹਨ | ਇਸੇ ਲੜੀ ਤਹਿਤ ਸਕੂਲ ਵਿਚ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਨਾਲ ਹੀ ਦਸਵੀਂ ਜਮਾਤ ਵਿਚੋਂ 90 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ੍ਰੀ ਅਜੇ ਗਾਂਧੀ ਸਰਪੰਚ ਮਹਿਤਾ ਚੌਕ, ਸੁਖਜੀਤ ਸਿੰਘ ਅਤੇ ਡਾਕਟਰ ਗੁਰਪਾਲ ਸਿੰਘ ਸਿਵਿਲ ਹਸਪਤਾਲ ਬਾਬਾ ਬਕਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮੇਂ ਡਿਪਸ ਸੰਸਥਾਵਾਂ ਦੇ ਚੇਅਰਪਰਸਨ ਜਸਵਿੰਦਰ ਕੌਰ ਸੀ.ਈ.ਓ., ਮੈਡਮ ਮੋਨਿਕਾ ਮੰਦੋਤਰਾ, ਡਾਇਰੈਕਟਰ ਸ੍ਰੀ ਪੀਊਸ਼ ਜੈਸਵਾਲ ਤੇ ਡੀ. ਆਰ. ਡੀ. ਬੀ. ਟੀਮ ਨੇ ਸ਼ਾਮਿਲ ਹੋ ਕੇ ਪ੍ਰੋਗਰਾਮ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀ ਪੰਕਜ ਚੋਪੜਾ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਤੋਂ ਇੱਥੇ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਵਿਚ ਹੀ ਇਸ ਖੇਡ ਦੀ ਤਿਆਰੀ ਕਰ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਸਵ: ਗੋਪਾਲ ਸਿੰਘ ਦਾ ਸਮੁੱਚਾ ਪਰਿਵਾਰ ਸਮਰਥਕਾਂ ਸਮੇਤ ਕਾਂਗਰਸ 'ਚ ਹੋਇਆ ਸ਼ਾਮਿਲ ਸਾਬਕਾ ਵਿਧਾਇਕ ਹਰਪ੍ਰ... ਅਗਲੀ ਖ਼ਬਰ ਸ਼ਹੀਦੀ ਸਮਾਗਮ ਦੌਰਾਨ ਦਮਦਮੀ ਟਕਸਾਲ ਵਿਖੇ ਸ਼ਹੀਦੀ ਹਫ਼ਤੇ ਦੀ ਹੋਈ ਆਰੰਭਤਾ
Ad Position 24