06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਾਬਾ ਨੰਦ ਲਾਲ ਸਕੂਲ ਵਿਖੇ ਪੂਲ ਪਾਰਟੀ ਕਰਵਾਈ

Ad Position 21
No active advertisement
ਅਜੀਤ ਡੈਸਕ 02-06-2025
ਨੰਗਲ ਬਿਹਾਲਾਂ, 1 ਜੂਨ (ਵਿਨੋਦ ਮਹਾਜਨ)- ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਵਿਖੇ ਪਿ੍ੰਸੀਪਲ ਰੀਟਾ ਕੁਮਾਰੀ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਾਟਰ ਮੈਲਨ ਦਿਵਸ ਮਨਾਇਆ ਗਿਆ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰੀਟਾ ਕੁਮਾਰੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਬਚਿਆਂ ਨੂੰ ਸਕੂਲ ਵਿਚ ਹੀ ਪਿਕਨਿਕ ਦਾ ਆਨੰਦ ਮਾਨਣ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਾਟਰ ਮੈਲਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਸਰੀਰ ਨੂੰ ਫਲਾਂ ਤੋਂ ਕਈ ਪ੍ਰਕਾਰ ਦੇ ਵਿਟਾਮਿਨ ਮਿਲਦੇ ਹਨ ਜੋਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹਾਇਕ ਹੁੰਦੇ ਹਨ | ਇਸ ਮੌਕੇ ਬਚਿਆਂ ਨੇ ਵਾਟਰ ਮੈਲਨ ਬੜੇ ਚਾਅ ਨਾਲ ਖਾਂਦਿਆਂ ਇਸ ਦਾ ਭਰਪੂਰ ਆਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਪੰਜਾਬ ਹਿਤੈਸ਼ੀ ਲੋਕ ਸੰਸਥਾ ਦੀ ਕੋਰ ਕਮੇਟੀ ਦੀ ਮੀਟਿੰਗ
Ad Position 24