06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025
ਦਸੂਹਾ, 1 ਜੂਨ (ਭੁੱਲਰ)- ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦਸੂਹਾ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਹੋਈ | ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੰਭੀਰਤਾ ਨਾਲ ਕੰਮ ਕਰਨ 'ਤੇ ਜ਼ੋਰ ਦਿੱਤਾ | ਸਮੂਹ ਮੈਂਬਰਾਂ ਨੇ ਹਾਜੀਪੁਰ ਚੌਂਕ ਜਿੱਥੋਂ ਹਾਜੀਪੁਰ ਨੂੰ ਬੱਸਾਂ ਜਾਂਦੀਆਂ ਹਨ ਉੱਥੇ ਬੀਬੀਆਂ ਵਾਸਤੇ ਇੱਕ ਬਾਥਰੂਮ ਬਣਾਉਣ ਲਈ ਮਿਉਂਸੀਪਲ ਕਮੇਟੀ ਕੋਲੋਂ ਮੰਗ ਕੀਤੀ ਪ੍ਰਧਾਨ ਜਗਦੀਸ਼ ਸਿੰਘ ਸੋਈ ਨੇ ਮੈਂਬਰਾਂ ਦੀ ਵਧੀਆ ਕਾਰਗੁਜ਼ਾਰੀ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਵੀ ਇੱਕਮੁੱਠ ਹੋਕੇ ਸੁਸਾਇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਫ਼ਕੀਰ ਸਿੰਘ ਸਹੋਤਾ, ਸੀਨੀਅਰ ਮੀਤ ਪ੍ਰਧਾਨ ਗੌਤਮ ਰਿਸ਼ੀ, ਵਿੱਤ ਸਕੱਤਰ ਮਦਨ ਮੋਹਨ, ਲੀਗਲ ਐਡ ਵਾਇਜ਼ਰ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਚੀਫ਼ ਆਰਗੇਨਾਈਜ਼ਰ ਜਸਬੀਰ ਸਿੰਘ ਰੰਧਾਵਾ, ਪਾਲ ਸਿੰਘ ਧਾਮੀ, ਕੈਪਟਨ ਜਸਬੀਰ ਸਿੰਘ, ਕੈਪਟਨ ਲਸ਼ਮਣ ਸਿੰਘ ਰੰਧਾਵਾ, ਪ੍ਰਧਾਨ ਮਹਿਲਾ ਵਿੰਗ ਮੈਡਮ ਸ਼ੀਤਲ ਕੌਰ, ਗੁਰਦੀਪ ਸਿੰਘ ਵਾਹਿਦ, ਸੁਖਵੀਰ ਸਿੰਘ ਨਈਅਰ, ਦਲਬੀਰ ਸਿੰਘ ਨਈਅਰ, ਕਾਬਲ ਸਿੰਘ, ਦਰਸ਼ਨ ਸਿੰਘ ਕੰਗ, ਗੁਰਨਾਮ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ ਡਾਇਮੰਡ, ਧਰਮਪਾਲ ਸਲਗੋਤਰਾ, ਗੁਰਮੀਤ ਸਿੰਘ ਯਸ਼ਪਾਲ ਰਾਣਾ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਨੰਨ੍ਹੇ ਪਾੜਿ੍ਹਆਂ ਨੂੰ ਦਿੱਤੀ 'ਕੂਲ ਟਰੀਟ' ਪਾਰਟੀ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਵਿਖੇ ਪੂਲ ਪਾਰਟੀ ਕਰਵਾਈ
Ad Position 24