ਸੇਂਟ ਸੋਲਜਰ ਸਕੂਲ 'ਚ ਨੰਨ੍ਹੇ ਪਾੜਿ੍ਹਆਂ ਨੂੰ ਦਿੱਤੀ 'ਕੂਲ ਟਰੀਟ' ਪਾਰਟੀ
ਅਜੀਤ ਡੈਸਕ
02-06-2025
ਅਧਿਆਪਕਾ ਸ਼ਿਖਾ ਸਰਮਾ ਨੇ ਕਿਹਾ ਕਿ ਜੀਵਨ ਵੀ ਆਈਸ ਕਰੀਮ ਦੀ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਆਈਸ ਕਰੀਮ ਨੂੰ ਪਿਘਲਣ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ, ਉਸੇ ਤਰ੍ਹਾਂ ਹੀ ਹਰ ਰੋਜ਼ ਘਟਦੀ ਜਾ ਰਹੀ ਉਮਰ ਦਾ ਵੀ ਭਰਪੂਰ ਆਨੰਦ ਮਾਣਨਾ ਚਾਹੀਦਾ ਹੈ | ਉਨ੍ਹਾਂ ਨੰਨ੍ਹੇ ਵਿਦਿਆਰਥੀਆਂ ਨੂੰ ਗਰਮੀ ਦੌਰਾਨ ਤੇਜ਼ ਧੁੱਪ ਤੋਂ ਬਚਣ ਤੇ ਛੁੱਟੀਆਂ ਦਾ ਆਨੰਦ ਲੈਣ ਲਈ ਪ੍ਰੇਰਿਆ |