06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਲੋਕ ਰਾਣਾ ਭਾਜਪਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਕਨਵੀਨਰ ਨਿਯੁਕਤ

Ad Position 21
No active advertisement
ਅਲੋਕ ਰਾਣਾ <br/> 02-06-2025
ਬੀਣੇਵਾਲ, 1 ਜੂਨ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਹਾਈਕਮਾਂਡ ਦੀ ਮਨਜ਼ੂਰੀ ਤੋਂ ਬਾਅਦ ਭਾਜਪਾ ਬੁੱਧੀ ਜੀਵੀ ਸੈਲ ਪੰਜਾਬ ਵਲੋਂ ਸੂਬੇ 'ਚ ਕਈ ਵਿਧਾਨ ਸਭਾ ਹਲਕਿਆਂ ਵਿਚ ਨਵੇਂ ਕਨਵੀਨਰ ਨਿਯੁਕਤ ਕੀਤੇ ਗਏ ਹਨ | ਪੀ. ਕੇ. ਐਸ. ਭਾਰਦਵਾਜ ਸਟੇਟ ਕਨਵੀਨਰ ਬੁੱਧੀਜੀਵੀ ਸੈਲ ਪੰਜਾਬ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਿਕ ਬੀਤ ਇਲਾਕੇ ਦੇ ਨੌਜਵਾਨ ਭਾਜਪਾ ਆਗੂ ਅਲੋਕ ਸ਼ਰਮਾ ਨੂੰ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਦਾ ਕਨਵੀਨਰ, ਡਾ: ਰਜਨੀ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ, ਡਾ: ਬਬੀਤਾ ਸਿੰਘ ਨੂੰ ਫ਼ਾਜ਼ਿਲਕਾ, ਭਾਰਤ ਪ੍ਰਕਾਸ਼ ਨੂੰ ਬਲਾਕ ਕਨਵੀਨਰ ਮੁਕਤਸਰ, ਅਰਵਿੰਦ ਕਿੰਨਰਾ ਨੂੰ ਕੋ-ਬਲਾਕ ਕਨਵੀਨਰ ਮੁਕਤਸਰ, ਪ੍ਰੋਫੈਸਰ ਅਮਰੀਕ ਸਿੰਘ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ |
ਭਾਜਪਾ ਮੰਡਲ ਬੀਤ ਦੇ ਪ੍ਰਧਾਨ ਬਿੱਲਾ ਕੰਬਾਲਾ, ਸਾਬਕਾ ਪ੍ਰਧਾਨ ਪ੍ਰਦੀਪ ਰੰਗੀਲਾ, ਸਤਪਾਲ ਧੰਜਲ ਪ੍ਰਧਾਨ ਬੀ.ਸੀ. ਮੋਰਚਾ ਅਤੇ ਰਾਮ ਕੁਮਾਰ ਪ੍ਰਧਾਨ ਐਸ.ਸੀ. ਮੋਰਚਾ, ਰਜਨੀਸ਼ ਜੋਸੀ ਨੇ ਅਲੋਕ ਰਾਣਾ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਗੁਰੂ ਨਾਨਕ ਸੇਵਾ ਸੁਸਾਇਟੀ ਦਾ ਵਫ਼ਦ ਡੀ. ਸੀ. ਕੁੱਲੂ ਨੂ... ਅਗਲੀ ਖ਼ਬਰ ਸ਼ਰਾਬ ਦੀਆਂ ਖਾਲੀ ਬੋਤਲਾਂ ਦੀ ਦੁਰਵਰਤੋਂ ਰੋਕਣ ਲਈ ਆਬਕਾਰੀ ਵਿਭਾਗ ਵਲੋਂ ਮੀਟਿੰਗ
Ad Position 24