20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਾਹਿਲਪੁਰ 'ਚ 2 ਨਸ਼ਾ ਤਸਕਰਾਂ ਦੀ ਲੱਖਾਂ ਦੀ ਪ੍ਰਾਪਰਟੀ, ਮੋਟਰਸਾਈਕਲ ਤੇ ਐਕਟਿਵਾ ਫਰੀਜ਼

Ad Position 21
No active advertisement
ਅਜੀਤ ਡੈਸਕ 04-06-2025
ਮਾਹਿਲਪੁਰ, 3 ਜੂਨ (ਰਜਿੰਦਰ ਸਿੰਘ)-'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਾਹਿਲਪੁਰ 'ਚ ਵੱਡੇ ਪੱਧਰ 'ਤੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਦੋ ਸਕੇ ਭਰਾਵਾਂ ਦੀ ਪ੍ਰਾਪਰਟੀ, ਮੋਟਰਸਾਈਕਲ ਅਤੇ ਐਕਟਿਵਾ ਪੁਲਿਸ ਵਲੋਂ ਫਰੀਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਡੀ.ਐਸ.ਪੀ. ਜਸਪ੍ਰੀਤ ਸਿੰਘ ਗੜ੍ਹਸ਼ੰਕਰ ਦੀ ਦੇਖ ਰੇਖ ਹੇਠ ਥਾਣਾ ਮਾਹਿਲਪੁਰ ਦੇ ਮੁਖੀ ਪਰਵਿੰਦਰਜੀਤ ਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਚਿੱਟਾ ਵੇਚਣ ਦਾ ਕੰਮ ਕਰਦੇ ਦੋ ਸਕੇ ਭਰਾਵਾਂ ਨੀਰਜ ਕੁਮਾਰ ਹਾਂਡਾ, ਸੰਜੀਵ ਕੁਮਾਰ ਪੁੱਤਰਾਨ ਕਾਮੇਸ਼ ਕੁਮਾਰ ਤੇ ਨੀਰਜ ਕੁਮਾਰ ਦੀ ਪਤਨੀ ਤਜਿੰਦਰ ਕੌਰ ਦੀ ਪ੍ਰਾਪਰਟੀ ਸ਼ੀਲ ਕਰ ਦਿੱਤੀ ਗਈ ਹੈ | ਮੌਕੇ 'ਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਭਰਾਵਾਂ ਨੇ ਇਹ ਜਾਇਦਾਦ ਚਿੱਟਾ ਵੇਚ ਕੇ ਬਣਾਈ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ.ਐਸ.ਪੀ ਸੰਦੀਪ ਮਲਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਲਤ ਕਮਾਈ ਕਰਕੇ ਬਣਾਈ ਜਾਇਦਾਦ ਉਨ੍ਹਾਂ ਦਾ ਕੇਸ ਨਾਲ ਅਟੈਚ ਕਰ ਦਿੱਤੀ ਗਈ ਹੈ | ਉੁਨ੍ਹਾਂ ਦੱਸਿਆ ਕਿ ਇਨ੍ਹਾਂ ਭਰਾਵਾਂ 'ਤੇ ਪਹਿਲਾ ਦੀ 16 ਕੇਸ ਦਰਜ ਹਨ ਤੇ ਇਹ ਦੋਵੇਂ ਭਰਾ ਹੁਣ ਜੇਲ੍ਹ 'ਚ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰਾਪਰਟੀ ਦੀ ਕੀਮਤ ਕਰੀਬ 61 ਲੱਖ ਰੁਪਏ ਹੈ | ਥਾਣਾ ਮਾਹਿਲਪੁਰ ਵਲੋਂ ਯੁੱਧ ਨਸ਼ਿਆਂ ਵਿਰੁੱਧ 68ਐਫ ਤਹਿਤ ਐਨ.ਡੀ.ਪੀ.ਐਸ ਐਕਟ ਤਹਿਤ ਅਟੈਚ ਕਰ ਦਿੱਤੀ ਗਈ | ਜ਼ਿਕਰਯੋਗ ਹੈ ਪਹਿਲਾਂ ਦੋਵੇਂ ਭਰਾ ਮੋਬਾਈਲ ਮੁਰੰਮਤ ਅਤੇ ਨਵੇਂ ਮੋਬਾਈਲ ਵੇਚਣ ਦੀ ਦੁਕਾਨ ਕਰਦੇ ਸਨ | ਜਦੋਂ ਤੋਂ ਚਿੱਟੇ ਦਾ ਧੰਦਾ ਕਰਨ ਲੱਗੇ ਉਸ ਤੋਂ ਬਾਅਦ ਹਵੇਲੀ ਰੋਡ 'ਤੇ ਬਹੁਤ ਵੱਡੀ ਕੋਠੀ ਪਾ ਲਈ | ਇਸ ਮੌਕੇ ਥਾਣੇਦਾਰ ਬਲਵੀਰ ਸਿੰਘ, ਥਾਣੇਦਾਰ ਅਮਰਜੀਤ ਸਿੰਘ, ਥਾਣੇਦਾਰ ਗੁਲਸ਼ਨ ਮੁਹੰਮਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗੌੜਾ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਪੀਰ ਲੱਖਦਾਤਾ ਦੀ ਯਾਦ 'ਚ ਬਰਦਾਰ ਵਿਖੇ ਕੁਸ਼ਤੀ ਦੰਗਲ ਕਰਵਾਇਆ <br/>
Ad Position 24