20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪੀਰ ਲੱਖਦਾਤਾ ਦੀ ਯਾਦ 'ਚ ਬਰਦਾਰ ਵਿਖੇ ਕੁਸ਼ਤੀ ਦੰਗਲ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਪੁਰਖਾਲੀ, 3 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਬਰਦਾਰ ਵਿਖੇ ਪੀਰ ਲਾਲਾਂ (ਲੱਖਦਾਤਾ) ਵਾਲਾ ਦੇ ਦਰਬਾਰ 'ਤੇ ਜੇਠ ਮਹੀਨੇ ਨੂੰ ਲੈ ਕੇ ਭੰਡਾਰਾ ਕਰਵਾਇਆ | ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਇਸ ਮੌਕੇ ਪੀਰਾਂ ਨੂੰ ਸਮਰਪਿਤ ਕੁਸ਼ਤੀ ਦੰਗਲ ਵੀ ਕਰਵਾਇਆ | ਇਸ ਮੌਕੇ ਪਹਿਲਵਾਨ ਪਵਨ ਅਕਬਰਪੁਰ ਨੇ ਮਹਿਕ ਊਨਾ ਨੂੰ ਚਿੱਤ ਕੀਤਾ, ਪਰਵਿੰਦਰ ਯਾਦਵ ਕੋਟਲਾ ਪਾਵਰ ਹਾਊਸ ਨੇ ਵਿਸ਼ਾਲ ਚੰਡੀਗੜ੍ਹ ਨੂੰ ਚਿੱਤ ਕੀਤਾ, ਪਹਿਲਵਾਨ ਜੈ ਪ੍ਰੀਤ ਹਰੀ ਪੁਰ ਬਰਦਾਰ ਨੇ ਹਰਸ਼ ਹੁਸ਼ਿਆਰਪੁਰ ਨੂੰ ਚਿੱਤ ਕੀਤਾ, ਪਹਿਲਵਾਨ ਨਿਹਾਲ ਹਰੀਪੁਰ ਬਰਦਾਰ ਅਖਾੜਾ ਅਕਬਰਪੁਰ ਨੇ ਡੰਗੋਲੀਆ ਨਾਲਾਗੜ੍ਹ ਨੂੰ ਚਿੱਤ ਕੀਤਾ | ਕੁਸ਼ਤੀਆਂ ਨੂੰ ਸਫ਼ਲ ਬਣਾਉਣ 'ਚ ਪਹਿਲਵਾਨ ਗੁਰਦੀਪ ਸਿੰਘ ਬ੍ਰਾਹਮਣ ਵਾਲਾ ਤੇ ਰਾਵਣ ਹਰੀਪੁਰ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਪ੍ਰਬੰਧਕ ਹੇਤ ਰਾਮ ਤੇ ਨਿਰਮਲ ਸਿੰਘ ਨੇ ਆਈਆਂ ਸੰਗਤਾਂ ਅਤੇ ਭਲਵਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਜਪਾ ਆਗੂ ਕੈਪਟਨ ਮੁਲਤਾਨ ਸਿੰਘ, ਤੇਜਿੰਦਰ ਸਿੰਘ ਤੇਜੀ, ਬਲਜੀਤ ਸਿੰਘ ਸਾਬਕਾ ਸਰਪੰਚ ਪੁਰਖਾਲੀ, ਮੇਜਰ ਸਿੰਘ ਆੜ੍ਹਤੀ, ਪੋਲੂ ਰਾਮ ਬਰਦਾਰ, ਪ੍ਰੇਮ ਸਿੰਘ ਸਾਬਕਾ ਸਰਪੰਚ, ਜੱਸਾ ਘੜੂੰਆਂ, ਨਿਰਮਲ ਸਿੰਘ ਮਾਵੀ ਬਡਾਲਾ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮੀਤ ਭਗਤ, ਸੁੱਚਾ ਰਾਮ ਪੰਚ, ਜਸਵਿੰਦਰ ਸਿੰਘ ਜੇ. ਈ., ਸੁਰਮੁੱਖ ਸਿੰਘ, ਦਲੀਪ ਸਿੰਘ ਜਲ ਸਪਲਾਈ, ਹੁਕਮ ਚੰਦ, ਕੇਸਰ ਸਿੰਘ, ਅਵਤਾਰ ਸਿੰਘ, ਵਾਸੂਦੇਵ, ਭਾਗ ਸਿੰਘ ਸਰਪੰਚ, ਚਰਨ ਸਿੰਘ, ਬਲਵੀਰ ਸਿੰਘ, ਸੁੱਖਾ ਬਰਦਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ 'ਚ 2 ਨਸ਼ਾ ਤਸਕਰਾਂ ਦੀ ਲੱਖਾਂ ਦੀ ਪ੍ਰਾਪਰਟੀ, ਮੋਟਰਸਾਈਕਲ ਤੇ ਐਕਟਿਵਾ ਫਰੀਜ਼ ਅਗਲੀ ਖ਼ਬਰ ਸਰਥਲੀ ਵਿਖੇ ਮਹੰਤ ਧੀਰਜ ਗਿਰੀ ਵਲੋਂ ਭਗਵਤੀ ਜਾਗਰਣ ਤੇ ਸੰਤ ਸੰਮੇਲਨ ਸੰਬੰਧੀ ਸੰਗਤਾਂ ਨਾਲ ਮੀਟਿੰਗ <br/>
Ad Position 24