ਨੂਰਪੁਰ ਬੇਦੀ, 3 ਜੂਨ (ਵਿੰਦਰਪਾਲ ਝਾਂਡੀਆਂ)-ਪਿੰਡ ਸਰਥਲੀ ਵਿਖੇ ਸਥਿਤ ਇਤਿਹਾਸਕ ਸ਼ਿਵ ਮੰਦਰ 'ਚ ਮੁੱਖ ਪ੍ਰਬੰਧਕ ਮਹੰਤ ਧੀਰਜ ਗਿਰੀ ਮਹਾਰਾਜ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਤੇ ਸੰਤ ਸੰਮੇਲਨ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ | ਮੀਟਿੰਗ ਸੰਬੰਧੀ ਮਹੰਤ ਧੀਰਜ ਗਿਰੀ ਮਹਾਰਾਜ ਨੇ ਦੱਸਿਆ ਕਿ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮੰਦਰ ਵਿਖੇ ਬ੍ਰਹਮਲੀਨ ਮਹੰਤ ਮੋਹਨ ਗਿਰੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ 16 ਜੂਨ ਨੂੰ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਤੇ ਸੰਤ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਇਸ ਦੌਰਾਨ ਦੁਪਹਿਰ ਸਮੇਂ ਸੰਗਤਾਂ ਲਈ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ, ਉਪਰੰਤ ਦੁਪਹਿਰ 1 ਵਜੇ ਸੰਤ ਸੰਮੇਲਨ ਹੋਵੇਗਾ | ਜਦਕਿ ਰਾਤ ਸਮੇਂ ਮਾਂ ਭਗਵਤੀ ਜਾਗਰਣ ਦੌਰਾਨ ਮਿੰਟੂ ਐਂਡ ਪਾਰਟੀ, ਮਾ. ਸੋਨੂੰ ਤੇ ਕੰਚਨ ਸ਼ਰਮਾ ਮਿਊਜੀਕਲ ਗਰੁੱਪ ਤੋਂ ਚੰਦਨ ਸ਼ਰਮਾ ਆਦਿ ਕਲਾਕਾਰਾਂ ਤੋਂ ਇਲਾਵਾ ਸ਼ਿਵ ਮੰਦਰ ਸਰਥਲੀ ਦੀ ਕੀਰਤਨ ਮੰਡਲੀ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਸਰਪੰਚ ਵਿਜੇ ਕੁਮਾਰ, ਇੰਸਪੈਕਟਰ ਸੰਤ ਕੁਮਾਰ, ਅੰਮਿ੍ਤ ਲਾਲ ਪੱਪੂ, ਸੇਵਾਦਾਸ, ਬਲਿਹਾਰ ਸਿੰਘ ਪੰਚ, ਰਾਮ ਪ੍ਰਤਾਪ ਤਾਰੀ, ਪੂਰਨ ਚੰਦ ਪੰਚ, ਦੀਪਾ ਪੰਚ, ਰਾਮ ਪ੍ਰਤਾਪ ਸੋਨੂੰ, ਗੋਗੀ ਪੰਚ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |