20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਵ. ਦਿਨੇਸ਼ ਦੀ ਯਾਦ 'ਚ ਹੋਣਹਾਰ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 04-06-2025
ਤਲਵਾੜਾ, 3 ਜੂਨ (ਮਹਿਤਾ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਮਾਹੀ ਦੇਵੀ ਵਿਖੇ ਪੰਡਿਤ ਸ੍ਰੀ ਨਰੇਸ਼ ਮਹਿਤਾ ਨੇ ਆਪਣੇ ਸਵ. ਭਰਾ ਦਿਨੇਸ਼ ਕੁਮਾਰ ਮਹਿਤਾ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਸਕੂਲ ਦੀ ਹੋਣਹਾਰ ਪਿ੍ੰਸੀਪਲ ਸ੍ਰੀਮਤੀ ਅਨੀਤਾ ਦੇਵੀ ਨੇ ਦੱਸਿਆ ਕਿ ਪੰਡਿਤ ਸ੍ਰੀ ਨਰੇਸ਼ ਮਹਿਤਾ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਆਸ਼ੂਤੋਸ਼ ਮਹਿਤਾ ਨੇ ਹਰ ਵਰ੍ਹੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਰਕਮ ਹਰ ਵਰ੍ਹੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ | ਇਸ ਮੌਕੇ 'ਤੇ ਪਿ੍ੰ. ਅਨੀਤਾ ਦੇਵੀ, ਪੰਡਿਤ ਨਰੇਸ਼ ਮਹਿਤਾ, ਆਸ਼ੂਤੋਸ਼ ਮਹਿਤਾ, ਡਾ. ਸਤਪਾਲ ਉੱਘੇ ਸਿੱਖਿਆ ਸ਼ਾਸਤਰੀ, ਓਮ ਪ੍ਰਕਾਸ਼, ਸਰਦ, ਰਾਜਿੰਦਰ ਕੁਮਾਰ, ਅਨਿਲ ਕੁਮਾਰ, ਸ਼ਰਮੀਲਾ ਕੁਮਾਰੀ ਆਦਿ ਤੋਂ ਇਲਾਵਾ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਦੇ ਸੂਬਾ ਪੱਧਰੀ ਮੁਕਾਬਲਿਆਂ 'ਚ ਰੇਲਵੇ ਮੰਡੀ ਸਕੂਲ ਨੇ ਜਿੱਤੀ 12ਵੀਂ ਵਾਰ ਓਵਰ ਆਲ ਟਰਾਫ਼ੀ ਅਗਲੀ ਖ਼ਬਰ ਅਕਾਲੀ ਆਗੂ ਮਾ. ਕਿਸ਼ਨ ਸਿੰਘ ਨੀਲਾ ਨਲੋਆ ਦਾ ਸਸਕਾਰ ਭਲਕੇ
Ad Position 24