ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)-ਭਾਰਤੀ ਰੈੱਡ ਕਰਾਸ ਸੁਸਾਇਟੀ ਦੀ ਪੰਜਾਬ ਰਾਜ ਸ਼ਾਖਾ ਵਲੋਂ ਸੂਬਾ ਪੱਧਰੀ ਜੂਨੀਅਰ ਰੈੱਡ ਕਰਾਸ ਟ੍ਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ ਰਿਵਾਲਸਰ ਕਸਬੇ 'ਚ ਸਥਿਤ ਭਾਰਤ ਸਕਾਊਟਸ ਟਰੇਨਿੰਗ ਸੈਂਟਰ ਵਿਖੇ ਲਗਾਇਆ ਗਿਆ | ਕੈਂਪ 'ਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਹੁਸ਼ਿਆਰਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ (ਸ) ਲਲਿਤਾ ਅਰੋੜਾ ਦੇ ਯੋਗ ਮਾਰਗ-ਦਰਸ਼ਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਪਿ੍ੰਸੀਪਲ ਰਾਜਨ ਅਰੋੜਾ ਦੀ ਅਗਵਾਈ 'ਚ ਸਕੂਲ ਦੇ 3 ਅਧਿਆਪਕਾਂ ਅਤੇ 18 ਵਿਦਿਆਰਥਣਾਂ ਨੇ ਕੈਂਪ 'ਚ ਭਾਗ ਲਿਆ ਅਤੇ ਕੈਂਪ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ 12ਵੀਂ ਵਾਰ ਓਵਰ ਆਲ ਟਰਾਫ਼ੀ ਜਿੱਤ ਕੇ ਸਕੂਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ ਹੈ | ਲੋਕ ਗੀਤ ਮੁਕਾਬਲੇ 'ਚ ਸਕੂਲ ਦੀ 11ਵੀਂ ਦੀ ਵਿਦਿਆਰਥਣ ਦਲਜੀਤ ਕੌਰ, ਕੰਗਨਾ, ਚਾਂਦਨੀ, ਆਂਚਲ, ਦਲਜੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਮੁਕਾਬਲੇ 'ਚ ਵਿਦਿਆਰਥਣ ਪਿ੍ੰਸਿਕਾ ਨੇ ਪਹਿਲਾ ਸਥਾਨ, ਕੁਇਜ਼ ਮੁਕਾਬਲੇ 'ਚ ਵਿਦਿਆਰਥਣ ਪਿੰਕੀ ਪਾਲ ਨੇ ਪਹਿਲਾ ਸਥਾਨ, ਫ਼ਸਟ ਏਡ ਡੈਮੋ ਮੁਕਾਬਲੇ 'ਚ ਵਿਦਿਆਰਥਣਾਂ ਮੰਨਤ, ਸਿਮਰਨ, ਪਰਮਜੋਤ, ਇਸ਼ਵਿੰਦਰ ਅਤੇ ਜੇਨਿਆ ਨੇ ਪਹਿਲਾ ਸਥਾਨ, ਗਰੁੱਪ ਡਾਂਸ ਮੁਕਾਬਲੇ 'ਚ ਵਿਦਿਆਰਥਣਾਂ ਗੀਤਾਂਜਲੀ, ਰਿਤਿਕਾ, ਸਾਰਾ, ਮੁਸਕਾਨ ਅਤੇ ਅੰਸ਼ਿਕਾ ਨੇ ਦੂਜਾ ਸਥਾਨ ਹਾਸਲ ਕੀਤਾ | ਕੈਂਪ ਦੀ ਸਮਾਪਤੀ 'ਤੇ ਪੰਜਾਬ ਰੈੱਡ ਕਰਾਸ ਦੇ ਸੀਨੀਅਰ ਫ਼ੀਲਡ ਅਫ਼ਸਰ ਅਮਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰੇਲਵੇ ਮੰਡੀ ਸਕੂਲ ਦੇ ਅਧਿਆਪਕਾਂ ਮੀਨਾ ਸ਼ਰਮਾ ਰੈੱਡ ਕਰਾਸ ਇੰਚਾਰਜ ਅਤੇ ਯੋਗਿਤਾ ਕੁਮਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਰੇਲਵੇ ਮੰਡੀ ਦੇ ਪਿ੍ੰਸੀਪਲ ਰਾਜਨ ਅਰੋੜਾ ਵਲੋਂ ਸਕੂਲ ਦੀ ਰੈੱਡਕਰਾਸ ਟੀਮ ਦੀ ਇਸ ਸ਼ਾਨਦਾਰ ਜਿੱਤ ਲਈ ਸਮੂਹ ਸਟਾਫ਼, ਬੱਚਿਆਂ ਦੇ ਮਾਪਿਆਂ ਅਤੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਉਨ੍ਹਾਂ ਸਕੂਲ ਵਲੋਂ ਵਿਦਿਆਰਥਣਾਂ ਸਮੇਤ ਅਧਿਆਪਕਾਂ ਮੀਨਾ ਸ਼ਰਮਾ, ਯੋਗਿਤਾ ਕੁਮਾਰੀ, ਤਰਨਪ੍ਰੀਤ ਕੌਰ, ਮਨਦੀਪ, ਮੀਨੰੂ ਅਤੇ ਸਤਵਿੰਦਰ ਸੋਨੂੰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੁਨੀਤ, ਰਵਿੰਦਰ ਕੌਰ, ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |