20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਸੀ ਜਲਾਲ ਦੀ ਛਿੰਝ ਪਹਿਲਵਾਨ ਆਸ਼ੂ ਹੁਸ਼ਿਆਰਪੁਰ ਦੇ ਨਾਂਅ ਰਹੀ

Ad Position 21
No active advertisement
ਅਜੀਤ ਡੈਸਕ 04-06-2025
ਅੱਡਾ ਸਰਾਂ, 3 ਜੂਨ (ਹਰਜਿੰਦਰ ਸਿੰਘ ਮਸੀਤੀ)-ਬਸੀ ਜਲਾਲ ਵਿਖੇ ਬਾਬਾ ਮੀਆਂ ਮੁਰਾਦ ਸ਼ਾਹ ਦੇ ਸਥਾਨ 'ਤੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਛਿੰਝ ਮੇਲੇ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਦੇ ਮੁਕਾਬਲੇ ਵਿਚ ਆਸ਼ੂ ਹੁਸ਼ਿਆਰਪੁਰ ਨੇ ਇਰਸ਼ਾਦ ਨੂੰ ਹਰਾ ਕੇ ਨਕਦ ਇਨਾਮ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਹੋਏ ਹੋਰ ਕੁਸ਼ਤੀ ਮੁਕਾਬਲਿਆਂ ਵਿਚ ਅਲੀ ਜੰਡੂ ਸਿੰਘਾਂ ਨੇ ਮਨੋਜ ਨੂੰ ਹਰਾਇਆ, ਆਲਮ ਦਸੂਹਾ ਨੇ ਅਸਲਮ, ਬਸ਼ੀਰ ਨੇ ਰਹਿਮਤ ਅਲੀ, ਬਿੱਲਾ ਚੌਲਾਂਗ ਨੇ ਬਿੱਲਾ ਭੋਗਪੁਰ ਅਤੇ ਆਸੂ ਭੋਗਪੁਰ ਨੇ ਅਲੀ ਭੋਗਪੁਰ ਨੂੰ ਹਰਾ ਕੇ ਇਨਾਮ ਜਿੱਤੇ | ਇਸ ਮੌਕੇ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਨੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਜੇਤੂ ਪਹਿਲਵਾਨਾਂ ਨੂੰ ਇਨਾਮ ਭੇਟ ਕਰਦਿਆਂ ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਭਜਨ ਸਿੰਘ ਬਰਾੜ, ਦਿਲਬਾਗ ਸਿੰਘ ਅਮਰੀਕਾ, ਬੱਬੂ ਬਰਾੜ, ਨੰਬਰਦਾਰ ਪਰਮਜੀਤ ਸਿੰਘ ਮੋਖਾ, ਦਲਜੀਤ ਬਰਾੜ, ਤਰਵਿੰਦਰ ਸਿੰਘ, ਕੁਲਦੀਪ ਸਿੰਘ ਕਾਲਾ, ਪ੍ਰਦੀਪ ਸਿੰਘ ,ਬਲਜੀਤ ਬਰਾੜ ਅਮਰੀਕਾ, ਮਾ: ਅਮਰੀਕ ਸਿੰਘ, ਜਗੀਰ ਸਿੰਘ, ਜੋਗਿੰਦਰ ਸਿੰਘ ਏ.ਐਸ. ਆਈ, ਮਨੀ ਬਰਾੜ, ਰਿੰਪਲ ਰਾਹਲ, ਸੁੱਖ ਦਿਆਲ ਦੇਹਰੀਵਾਲ, ਅੰਮਿ੍ਤਪਾਲ ਸਿੰਘ ਲਵਲੀ, ਦਿਲਬਾਗ ਪੱਪੂ ,ਅਮਰਜੀਤ ਸਿੰਘ ਮੋਖਾ, ਰਾਜੂ ਮੋਖਾ ਆਦਿ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰ ਕੇ ਅਗਵਾ ਕਰਨ ਅਤੇ ਮਾਂ-ਬੇਟੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ 8 ਨੂੰ -ਜਗਜੀਤ ਸਿੰਘ ਛੰਨੀ ਨੰਦ ਸਿੰ...
Ad Position 24