20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਿਜਲੀ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਦੁਖੀ, ਲੱਗ ਰਹੇ ਨੇ ਲੰਬੇ ਕੱਟ

Ad Position 21
No active advertisement
ਅਜੀਤ ਡੈਸਕ 04-06-2025
ਚੱਬੇਵਾਲ, 3 ਜੂਨ (ਪਰਮਜੀਤ ਨੋਰੰਗਾਬਾਦੀ)-ਇਨ੍ਹੀਂ ਦਿਨੀਂ ਗਰਮੀ ਨੇ ਜਿੱਥੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਦੂਸਰੇ ਪਾਸੇ ਬਿਜਲੀ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਤੋਂ ਹਲਕਾ ਚੱਬੇਵਾਲ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ¢ ਬਿਜਲੀ ਦੇ ਲੱਗ ਰਹੇ ਲੰਬੇ ਕੱਟ ਅਤੇ ਬਿਜਲੀ ਦੀ ਮਾੜੀ ਸਪਲਾਈ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ¢ ਇਸ ਸੰਬੰਧੀ ਹਲਕਾ ਚੱਬੇਵਾਲ ਦੇ ਪਿੰਡ ਬਿਹਾਲਾ, ਬਜਰਾਵਰ, ਸਸੋਲੀ, ਨੋਰੰਗਾਬਾਦ ਆਦਿ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਅੱਤ ਦੀ ਗਰਮੀ ਵਿਚ ਬਿਜਲੀ ਵਿਭਾਗ ਵਲੋਂ ਅਣ-ਐਲਾਨੇ ਕੱਟ ਲਾਏ ਜਾ ਰਹੇ ਹਨ¢ ਮੌਸਮ ਵਿਚ ਥੋੜੀ ਜਿਹੀ ਵੀ ਤਬਦੀਲੀ ਹੋਏ ਜਾਂ ਹਲਕੀ ਹਵਾ ਹੀ ਚੱਲੇ ਤਾਂ ਬਿਜਲੀ ਸਪਲਾਈ ਕਈ-ਕਈ ਘੰਟਿਆਂ ਲਈ ਰੋਕ ਦਿੱਤੀ ਜਾਂਦੀ ਹੈ ¢ ਬਿਜਲੀ ਸਪਲਾਈ ਦਾ ਏਨਾ ਬੁਰਾ ਹਾਲ ਹੈ ਕਿ ਪੂਰੀ-ਪੂਰੀ ਰਾਤ ਬਿਜਲੀ ਸਪਲਾਈ ਨਹੀਂ ਆਉਂਦੀ¢ ਬਿਜਲੀ ਵਿਭਾਗ ਵਲੋਂ ਜਾਰੀ ਸ਼ਿਕਾਇਤ ਨੰਬਰ 1912 'ਤੇ ਸੰਪਰਕ ਕਰਨ 'ਤੇ ਸ਼ਿਕਾਇਤ ਨੰਬਰ ਤਾਂ ਉਸ ਵੇਲੇ ਹੀ ਪ੍ਰਾਪਤ ਹੋ ਜਾਂਦਾ ਹੈ, ਪ੍ਰੰਤੂ ਦਰਜ ਕੀਤੀ ਸ਼ਿਕਾਇਤ ਦੇ ਹੱਲ ਲਈ ਘੰਟਿਆਂ ਅਤੇ ਦਿਨਾਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ¢ ਇਸ ਸੰਬੰਧੀ ਲੋਕਾਂ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਦਾਅਵਾ ਤਾਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਹੈ, ਪ੍ਰੰਤੂ 12 ਘੰਟੇ ਵੀ ਸਪਲਾਈ ਨਹੀਂ ਦਿੱਤੀ ਜਾ ਰਹੀ ¢ ਇਹਨਾਂ ਪਿੰਡਾਂ ਦੇ ਵਾਸੀਆਂ ਨੇ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਉਹ ਜਲਦ ਹੀ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਸੜਕਾਂ ਤੇ ਉੱਤਰ ਕੇ ਸੰਘਰਸ਼ ਲਈ ਮਜਬੂਰ ਹੋਣਗੇ¢
Ad Position 22
No active advertisement
ਪਿਛਲੀ ਖ਼ਬਰ ਸਵ. ਦਿਨੇਸ਼ ਦੀ ਯਾਦ 'ਚ ਹੋਣਹਾਰ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਰੈੱਡ ਕਰਾਸ ਦੇ ਸੂਬਾ ਪੱਧਰੀ ਮੁਕਾਬਲਿਆਂ 'ਚ ਰੇਲਵੇ ਮੰਡੀ ਸਕੂਲ ਨੇ ਜਿੱਤੀ 12ਵੀਂ ਵਾਰ ਓਵਰ ਆਲ ਟਰਾਫ਼ੀ
Ad Position 24