20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ 8 ਨੂੰ -ਜਗਜੀਤ ਸਿੰਘ ਛੰਨੀ ਨੰਦ ਸਿੰਘ

Ad Position 21
No active advertisement
ਅਜੀਤ ਡੈਸਕ 04-06-2025
ਐਮਾਂ ਮਾਂਗਟ, 3 ਜੂਨ (ਗੁਰਾਇਆ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਦੀ ਦੇਖ-ਰੇਖ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਰਾਇਣ ਕੁਟੀਆ ਅਤੇ ਨਗਰ ਨਰਾਇਣਗੜ੍ਹ ਵਿਖੇ ਮਹਾਨ ਸਾਲਾਨਾ ਸਮਾਗਮ 8 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਗਜੀਤ ਸਿੰਘ ਛੰਨੀ ਨੰਦ ਸਿੰਘ ਨੇ ਦੱਸਿਆ ਕਿ ਇਹ ਸਮਾਗਮ 2 ਜੂਨ ਦਿਨ ਸੋਮਵਾਰ ਤੋਂ ਅਖੰਡ ਪਾਠ ਦੀ ਪਹਿਲੀ ਲੜੀ ਦੀ ਆਰੰਭਤਾ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਭੋਗ ਲੜੀਵਾਰ ਅੰਮਿ੍ਤ ਵੇਲੇ ਪਾਏ ਜਾਣਗੇ | ਇਸ ਲੜੀਵਾਰ ਅਖੰਡ ਪਾਠ ਦੇ ਸੰਪੂਰਨਤਾਈ ਭੋਗ 8 ਜੂਨ ਨੂੰ ਸਵੇਰੇ ਅੰਮਿ੍ਤ ਵੇਲੇ ਪੈਣਗੇ ਉਪਰੰਤ ਖੁੱਲੇ੍ਹ ਪੰਡਾਲਾਂ ਵਿਚ 8 ਵਜੇ ਤੋ ਲੈ ਕੇ 11 ਵਜੇ ਤੱਕ ਮਹਾਨ ਕੀਰਤਨ ਦੀਵਾਨ ਸਜਣਗੇ ਜਿਸ ਵਿਚ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਤੋਂ ਇਲਾਵਾ ਹੋਰ ਮਹਾਂਪੁਰਸ਼ ਵੀ ਆਪਣੇ ਸਮੇਂ ਅਨੁਸਾਰ ਹਾਜ਼ਰੀ ਲਗਵਾਉਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਰੋਜ਼ਾਨਾ 7 ਤੋਂ 9 ਵਜੇ ਤੱਕ ਸ਼ਾਮ ਦੇ ਦੀਵਾਨ ਵੀ ਸਜਿਆ ਕਰਨਗੇ | ਇਹ ਅਸਥਾਨ ਉੱਚੀ ਬੱਸੀ ਤੋਂ ਲਹਿੰਦੇ ਪਾਸੇ ਵੱਲ 4 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰੋ |
Ad Position 22
No active advertisement
ਪਿਛਲੀ ਖ਼ਬਰ ਬਸੀ ਜਲਾਲ ਦੀ ਛਿੰਝ ਪਹਿਲਵਾਨ ਆਸ਼ੂ ਹੁਸ਼ਿਆਰਪੁਰ ਦੇ ਨਾਂਅ ਰਹੀ ਅਗਲੀ ਖ਼ਬਰ ਸਵ. ਦਿਨੇਸ਼ ਦੀ ਯਾਦ 'ਚ ਹੋਣਹਾਰ ਵਿਦਿਆਰਥੀ ਸਨਮਾਨਿਤ
Ad Position 24