19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੂਬੇ ਅੰਦਰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਵਾਉਣ ਲਈ ਮਾਨ ਸਰਕਾਰ ਵਚਨਬੱਧ-ਹਰਪਾਲ ਸਿੰਘ ਚੀਮਾ <br/>

Ad Position 21
No active advertisement
ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਮਹਾਨਦਾਨੀ ਲਾਲਾ ਮਹਿੰਦਰ ਰਾਮ ਚੁੰਬਰ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ, ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਤ ਮਹਾਂਪੁਰਸ਼ | ਤਸਵੀਰ : ਬਲਵਿੰਦਰ ਨਾਨੋਵਾਲੀਆ <br/> 31-08-2025
ਟੱਪਰੀਆਂ ਖੁਰਦ, 30 ਅਗਸਤ (ਬਲਵਿੰਦਰ ਨਾਨੋਵਾਲੀਆ)-ਸੂਬੇ ਅੰਦਰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਵਾਉਣ ਲਈ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਚਨਬੰਦ ਹੈ, ਜਿਸ ਦੇ ਸਿੱਟੇ ਵਜੋਂ ਸੂਬੇ ਅੰਦਰ ਖੋਲ੍ਹੇ ਗਏ ਵੱਖ-ਵੱਖ ਸਕੂਲ ਆਫ ਐਮੀਨੈਂਸ ਸਕੂਲਾਂ ਵਿਚੋਂ 44 ਬੱਚੇ ਜੇ. ਈ. ਦੀ ਪ੍ਰੀਖਿਆ ਪਾਸ ਕਰਨ ਵਿਚ ਨਾਮਯਾਬ ਹੋਏ, ਜਿਨ੍ਹਾਂ ਵਿਚੋ 40 ਬੱਚੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਸਨ | ਇਹ ਵਿਚਾਰ ਸ: ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਨੇ ਸ੍ਰੀ ਗੁਰੁੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਵੱਖ-ਵੱਖ ਸੂਬਿਆਂ ਅੰਦਰ ਪਹੁੰਚਣ ਵਾਲੇ ਬਾਬਾ ਸੁਮਨ ਦਾਸ ਜੀ ਦੇ ਜਨਮ ਦਿਨ 'ਤੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਤਿੰਨ ਰੋਜ਼ਾ ਸਮਾਗਮ ਦੇ ਆਖਰੀ ਦਿਨ ਸੰਗਤਾਂ ਦੇ ਵਿਸ਼ਾਲ ਇਕੱਠ 'ਚ ਪ੍ਰਗਟ ਕੀਤੇ | ਇਸ ਮੌਕੇ ਸ: ਚੀਮਾ ਨੇ ਮਹਾਨ ਦਾਨੀ ਲਾਲਾ ਮਹਿੰਦਰ ਰਾਮ ਚੁੰਬਰ ਵਾਸੀ ਮੀਰਪੁਰ ਜੱਟਾਂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਜੈ ਕਿਸ਼ਨ ਸਿੰਘ ਰੌੜ੍ਹੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪ੍ਰਧਾਨ 'ਆਪ' ਐਸ. ਸੀ. ਵਿੰਗ ਪੰਜਾਬ ਨੇ ਕਿਹਾ ਕਿ ਗੁਰੂੁ ਘਰ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੂਬਾ ਸਰਕਾਰ ਨੇ ਇਸੇ ਅਸਥਾਨ 'ਤੇ ਕਰੀਬ ਇਕ ਕਰੌੜ ਰੁਪਏ ਖਰਚ ਕਰਕੇ 1100 ਫੁੱਟ ਡੂੰਘਾ ਟਿਊਬਵੈੱਲ ਲਗਾ ਕੇ ਸੰਗਤਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤੇ ਭਵਿੱਖ 'ਚ ਸੰਗਤਾਂ ਨੂੰ ਕੋਈ ਵੀ ਸਮੱਸਿਆ ਨਹੀ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਰਛਪਾਲ ਰਾਜੂ ਡਾਇਰੈਕਟਰ ਐਸ. ਸੀ. ਕਾਰਪੋਰੇਸ਼ਨ ਪੰਜਾਬ ਸਰਕਾਰ, ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਐਲ. ਆਰ. ਵਿਰਦੀ ਨੇ ਜਿਥੇ ਪੰਜਾਬ ਦੇ ਖਜਾਨਾ ਮੰਤਰੀ, ਡਿਪਟੀ ਸਪੀਕਰ ਤੇ ਸੰਗਤਾਂ ਦਾ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਗੁਰੂ ਘਰ ਵਿਖੇ ਸੰਗਤਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਆਈਆ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਤ ਮਹਾਪੁਰਸ਼ਾਂ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ | ਇਸ ਮੌਕੇ ਸੰਤ ਮਾਂਗਨ ਦਾਸ ਮੱਧ ਪ੍ਰਦੇਸ਼, ਸੰਤ ਬਖਸ਼ੀ ਰਾਮ ਜਗਾਧਰੀ, ਸੰਤ ਸੋਮ ਪ੍ਰਕਾਸ ਨਨਹੇੜੀ ਹਰਿਆਣਾ, ਸੰਤ ਜੀਵਨਮ ਦਾਸ ਲਲਿਤਪੁਰ ਉੱਤਰ ਪ੍ਰਦੇਸ਼, ਸੰਤ ਸ਼ੀਲ ਪ੍ਰਸਾਦ ਉੱਤਰਾਖੰਡ, ਸੰਤ ਦਿਆਲ ਬੰਗਾ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ ਬੀਣੇਵਾਲ, ਮਨਜੀਤ ਮੁਗੋਵਾਲੀਆ ਪ੍ਰਮੋਧ ਪ੍ਰਧਾਨ ਡਾ. ਅੰਬੇਡਕਰ ਸਭਾ ਮਹਾਂਰਾਸ਼ਟਰ, ਐਲ.ਆਰ.ਵਿਰਦੀ ਕੌਮੀ ਪ੍ਰਧਾਨ ਆਦਿ ਧਰਮ ਮਿਸ਼ਨ, ਰਾਹੁਲ ਬੱਧਣ ਨਵੀ ਦਿੱਲੀ, ਨਾਜਰ ਰਾਮ ਮਾਨ ਚੇਅਰਮੈਨ ਗੁਰੂ ਘਰ, ਪਿੰ੍ਰਸੀਪਲ ਸਰੂਪ ਚੰਦ ਗੜ੍ਹਸ਼ੰਕਰ, ਸੁਰਜੀਤ ਖਾਨਪੁਰੀ, ਪੀ. ਐਲ. ਸੂਦ, ਹਰਬੰਸ ਸਿੰਘ ਇੰਸਪੈਕਟਰ ਪੁਲਿਸ, ਨਰੰਜਣ ਸਿੰਘ ਪੋਸਟ ਮਾਸਟਰ ਦੁਰਾਹਾ, ਦਲਵੀਰ ਰਾਜੂ ਮੀਤ ਪ੍ਰਦਾਨ ਆਦਿ ਧਰਮ ਮਿਸ਼ਨ ਭਾਰਤ, ਸੁਖਚੈਨ ਸਿੰਘ ਕਾਲਾ, ਮਨਜੀਤ ਮੁਗੋਵਾਲੀਆ, ਸੁਰਿੰਦਰ ਸਿੰਘ ਤੇ ਰਾਜ ਕੁਮਾਰ ਡੋਗਰਪੁਰ ਆਦਿ ਨੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾ ਬਹਾਦਰਪੁਰ 'ਚ ਭਗਵਾਨ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ 1 ਨੂੰ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਵਲੋਂ ਈ.ਟੀ.ਟੀ. ਦਾਖ਼ਲਾ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ-ਚੋਪੜਾ
Ad Position 24