28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਮੌਕ ਇੰਟਰਵਿਊ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 03-09-2025
ਗੜ੍ਹਦੀਵਾਲਾ, 2 ਸਤੰਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪਿ੍ੰਸੀਪਲ ਡਾ. ਜਸਪਾਲ ਸਿੰਘ ਅਗਵਾਈ ਹੇਠ ਪੋਲੀਟੀਕਲ ਸਾਇੰਸ ਵਿਭਾਗ, ਆਈ. ਕਿਊ. ਏ. ਸੀ. ਤੇ ਕਾਲਜ ਦੇ ਪਲੇਸਮੈਂਟ ਸੈੱਲ ਦੁਆਰਾ ਸ਼ਖ਼ਸੀਅਤ ਉਸਾਰੀ (ਪਰਸਨੈਲਿਟੀ ਡਿਵੈਲਪਮੈਂਟ) ਦੇ ਉਦੇਸ਼ ਨਾਲ ਮੌਕ ਇੰਟਰਵਿਊ ਸਫਲਤਾਪੂਰਵਕ ਕਰਵਾਈ ਗਈ | ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ 'ਚ ਨੌਕਰੀ ਯੋਗਤਾ ਦੇ ਗੁਣ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਅਸਲੀ ਇੰਟਰਵਿਊ ਲਈ ਤਿਆਰ ਕਰਨਾ ਸੀ | ਆਖ਼ਰੀ ਸਾਲ ਦੇ 60 ਤੋਂ ਵੱਧ ਵਿਦਿਆਰਥੀਆਂ ਨੇ ਇਸ 'ਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ 'ਚ ਪਵਿੱਤਰਜੀਤ ਕੌਰ (ਕੰਪਿਊਟਰ ਵਿਭਾਗ) ਜਸਪ੍ਰੀਤ ਕੌਰ (ਇਕਨਾਮਿਕਸ ਵਿਭਾਗ) ਡਾ. ਕਿ੍ਤਿਕਾ ਸ਼ਰਮਾ (ਕਮਰਸ ਵਿਭਾਗ) ਡਾ. ਰਾਬਿਆ ਸ਼ਰਮਾ (ਕੈਮਿਸਟਰੀ ਵਿਭਾਗ) ਨੇ ਬਤੌਰ ਪੈਨਲਿਸਟ ਦੀ ਭੂਮਿਕਾ ਅਦਾ ਕੀਤੀ | ਇਸ ਗਤੀਵਿਧੀ ਨੂੰ ਵਿਦਿਆਰਥੀਆਂ ਅਤੇ ਪੈਨਲ ਦੋਵਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲੀ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਮਜ਼ਬੂਤ ਪੱਖ ਤੇ ਸੁਧਾਰ ਯੋਗ ਖੇਤਰਾਂ ਦੀ ਪਹਿਚਾਣ ਕਰਨ ਵਿਚ ਮਦਦ ਮਿਲੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੋਂ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਅਖੀਰ 'ਚ ਡਾ. ਅਰਚਨਾ ਨੇ ਪੈਨਲ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਭਵਿੱਖ 'ਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸੈਂਚਾਂ 'ਚ ਹੋਣ ਵਾਲੇ 24ਵੇਂ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਅਗਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸਟਾਫ਼ ਨੇ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਭੇਜੀ
Ad Position 24