28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸੈਂਚਾਂ 'ਚ ਹੋਣ ਵਾਲੇ 24ਵੇਂ ਕੀਰਤਨ ਦਰਬਾਰ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 03-09-2025
ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਵਲੋਂ 19 ਅਕਤੂਬਰ ਨੂੰ ਪਿੰਡ ਸੈਂਚਾਂ ਵਿਖੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ 24ਵੇਂ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸਭਾ ਦੇ ਪੰਜਾਬ ਇਨਕਲੇਵ ਦਫ਼ਤਰ ਹੁਸ਼ਿਆਰਪੁਰ ਵਿਖੇ ਕੀਤੀ ਗਈ | ਇਸ ਮੌਕੇ ਹਾਜ਼ਰ ਵੱਖ-ਵੱਖ ਅਹੁਦੇਦਾਰਾਂ ਜਿਨ੍ਹਾਂ 'ਚ ਪ੍ਰਧਾਨ ਜਗਦੀਸ਼ ਲਾਲ ਬੱਧਣ, ਸਰਬਜੀਤ ਸਿੰਘ ਵਿਰਦੀ, ਐਡਵੋਕੇਟ ਕਮਲਜੀਤ ਸਿੰਘ ਸਰੋਆ, ਅਵਤਾਰ ਚੰਦ ਹੀਰ, ਡਾਕਟਰ ਮਨੋਹਰ ਲਾਲ, ਓਮ ਲਾਲ ਸੰਧੂ, ਬਲਵਿੰਦਰ ਕਾਜਲਾ, ਕੈਪਟਨ ਗਿਆਨ ਚੰਦ, ਕੈਪਟਨ ਨਿਰਭੈਰ ਸਿੰਘ, ਇੰਜੀਨੀਅਰ ਜਗਦੀਪ ਸਿੰਘ ਕੰਗ, ਬਲਵਿੰਦਰ ਸਿੰਘ ਟੂਰਾ, ਪ੍ਰੇਮ ਸਿੰਘ ਖ਼ਾਨਪੁਰ ਥਿਆੜਾ, ਸ਼ਸ਼ੀ ਕੁਮਾਰ, ਸਤਨਾਮ ਸਿੰਘ ਆਦਿ ਨੇ ਕੀਰਤਨ ਦਰਬਾਰ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ | ਬੁਲਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਧ ਤੋਂ ਵੱਧ ਸੰਗਤ ਤੱਕ ਇਸ ਸਮਾਗਮ ਦਾ ਸੱਦਾ ਪਹੁੰਚਣਾ ਚਾਹੀਦਾ ਹੈ | ਇਹ ਇਸ ਮੌਕੇ ਕੀਰਤਨ ਦਰਬਾਰ ਦਾ ਪੋਸਟਰ ਸਭਾ ਦੇ ਅਹੁਦੇਦਾਰਾਂ ਵਲੋਂ ਜਾਰੀ ਕੀਤਾ ਤੇ ਵੱਖ-ਵੱਖ ਡਿਊਟੀਆਂ ਸਬੰਧੀ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਅਜੇ ਕੁਮਾਰ, ਗੁਰਦੀਪ ਕੁਮਾਰ, ਜਤਿੰਦਰ ਕੁਮਾਰ, ਵਿਜੇ ਕੁਮਾਰ, ਅਜੇ ਵਿਰਦੀ ਪ੍ਰੇਮਗੜ੍ਹ, ਅਮਰੀਕ ਸਿੰਘ, ਲਖਵੀਰ ਸਿੰਘ, ਗਗਨ ਵਿਰਦੀ, ਚੰਦਰ ਬਸਰਾ, ਓਮ ਪ੍ਰਕਾਸ਼, ਲੱਕੀ ਬੈਂਸ, ਕਰਨਦੀਪ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਹਰਨਾਮ ਸਿੰਘ, ਮਨਜਿੰਦਰ ਬਸਰਾ, ਰਜਿੰਦਰ ਸਿੰਘ ਬੱਧਣ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸ ਕਿਰਨ ਨਸ਼ਾ ਛੁਡਾਊ ਕੇਂਦਰ 'ਚ ਸ਼ਬਦ ਗੁਰੂ ਸਮਾਗਮ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਮੌਕ ਇੰਟਰਵਿਊ ਸੈਸ਼ਨ ਕਰਵਾਇਆ
Ad Position 24