ਸ਼ਾਮਚੁਰਾਸੀ, 2 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਵਿਸ਼ਵ ਪੰਜਾਬੀ ਸੱਭਿਆਚਾਰ ਮੰਚ ਸ਼ਾਮਚੁਰਾਸੀ ਦੇ ਮੀਤ ਪ੍ਰਧਾਨ ਤੇ ਬਾਬਾ ਸ਼ਾਮੀ ਸ਼ਾਹ ਮੇਲਾ ਸ਼ਾਮਚੁਰਾਸੀ ਦੇ ਸਲਾਹਕਾਰ ਸਮਾਜ ਸੇਵਕ ਗੁਰਮੀਤ ਸਿੱਧੂ ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਦੇ ਇਸ ਔਖੇ ਸਮੇਂ 'ਚ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ | ਕੁਦਰਤੀ ਆਫ਼ਤ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਆਏ ਹੜ੍ਹ ਨਾਲ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੌਕੇ ਸੁਰਿੰਦਰ ਕੁਮਾਰ, ਪਰਵਲ ਬੱਧਣ, ਹਰਮਨ ਸਿੰਧੂ, ਉਦੇ ਮਹੇ, ਸ਼ਾਮਾ ਰਾਜਰਾਣੀ, ਨਿਰਮਲਾ ਦੇਵੀ, ਸ਼ਿੰਦੋ ਦੇਵੀ, ਅਨੀਤਾ ਰਾਣੀ, ਜਸਵੀਰ ਕੌਰ, ਕ੍ਰਿਸ਼ਨਾ ਦੇਵੀ, ਕਾਂਤਾ ਦੇਵੀ ਵੀ ਸ਼ਾਮਿਲ ਸਨ |