ਹੁਸ਼ਿਆਰਪੁਰ ਆਟੋਮੋਬਾਇਲਸ ਵਲੋਂ 24ਵੀਂ ਵਰ੍ਹੇਗੰਢ ਮੌਕੇ ਸਮਾਗਮ ਆਉਣ ਵਾਲੇ ਸਮੇਂ 'ਚ ਰਾਇਲ ਪਲੈਟੀਨਮ ਤੇ ਐਲਫ਼ਾ ਬੈਂਡ ਲੈਣ ਦਾ ਰਹੇਗਾ ਟੀਚਾ-ਗੁਰਪ੍ਰੀਤ ਸਿੰਘ
ਅਜੀਤ ਡੈਸਕ
03-09-2025
ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਮਾਰੂਤੀ ਸਾਜੂਕੀ ਦੇ 12 ਵਾਰ ਰਹੇ ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਸ ਨੇ ਆਪਣੀ 24ਵੀਂ ਵਰੇ੍ਹਗੰਢ ਬੜੀ ਧੂਮਧਾਮ ਨਾਲ ਸਵਰਨ ਫਾਰਮ ਹੁਸ਼ਿਆਰਪੁਰ 'ਚ ਮਨਾਈ | ਇਸ ਮੌਕੇ ਕੁਲਜੀਤ ਸਿੰਘ ਤੇ ਗੁਰਲੀਨ ਸੈਣੀ ਨੇ ਨਵਾਂਸ਼ਹਿਰ ਤੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੰਪਨੀ ਦੀਆਂ ਸਾਰੀਆਂ ਹੀ ਬਰਾਂਚਾਂ ਹੁਸ਼ਿਆਰਪੁਰ ਨੈਕਸਾ, ਲੁਧਿਆਣਾ ਨੈਕਸਾ, ਅਰੀਨਾ ਹੁਸ਼ਿਆਰਪੁਰ, ਐਮ. ਡੀ. ਐਸ., ਟਰੂ ਵੈਲਊ, ਅਰੀਨਾ ਮੰਡੀ ਗੋਬਿੰਦਗੜ੍ਹ ਕਲੱਸਟਰ ਤੇ ਹੁਸ਼ਿਆਰਪੁਰ ਆਟੋਮੋਬਾਈਲਸ ਦੇ 1250 ਦੇ ਕਰੀਬ ਕਰਮਚਾਰੀਆਂ ਨੇ ਇਸ ਸਮਾਗਮ 'ਚ ਭਾਗ ਲਿਆ ਅਤੇ ਕਰਮਚਾਰੀਆਂ ਵਲੋਂ ਵੱਖ-ਵੱਖ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਇਸ ਮੌਕੇ ਕੰਪਨੀ ਦੇ ਸੀ. ਓ. ਓ. ਅਖਿਲੇਸ਼ ਸੂਦ, ਸੀ. ਐਫ. ਓ. ਰਵੀ ਰਾਣਾ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਤੇ ਆਉਣ ਵਾਲੇ ਸਾਲ ਦੇ ਜੋ ਟੀਚੇ ਹਨ, ਨੂੰ ਕਰਮਚਾਰੀਆਂ ਨਾਲ ਸਾਂਝਾ ਕੀਤਾ | ਉਪਰੰਤ ਵੱਖ-ਵੱਖ ਵਿਭਾਗਾਂ ਦੇ ਜਨਰਲ ਮੈਨੇਜਰਾਂ ਨੇ ਵੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ |
ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਪਿਛਲੇ ਸਾਲ 'ਚ ਸਾਡੇ ਕੋਲੋਂ ਜੋ ਤਰੁੱਟੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਪੂਰਾ ਕਰਕੇ ਆਉਣ ਵਾਲੇ ਸਮੇਂ ਵਿਚ ਰਾਇਲ ਪਲੈਟੀਨਮ ਤੇ ਐਲਫ਼ਾ ਬੈਂਡ ਲੈਣ ਦਾ ਪ੍ਰਣ ਲਿਆ | ਇਸ ਮੌਕੇ ਜਿਨ੍ਹਾਂ ਕਰਮਚਾਰੀਆਂ ਨੇ ਪਿਛਲੇ ਸਾਲ 'ਚ ਵਧੀਆ ਕੰਮ ਕੀਤਾ, ਉਨ੍ਹਾਂ ਕਰਮਚਾਰੀਆਂ ਨੂੰ ਬੈੱਸਟ ਐਵਾਰਡ ਦਿੱਤੇ ਗਏ, ਉਪਰੰਤ 'ਪਰਾਇਡ ਆਫ਼ ਅਜਵਿੰਦਰ ਸਿੰਘ ਐਵਾਰਡ' ਦੀ ਵੀ ਘੋਸ਼ਣਾ ਕੀਤੀ ਗਈ | ਸਮਾਗਮ ਦੇ ਆਖੀਰ 'ਚ ਪਿੱਲਰ ਆਫ਼ ਹੁਸ਼ਿਆਰਪੁਰ ਆਟੋਮੋਬਾਇਲਸ ਨੂੰ ਵੀ ਸਾਰਿਆਂ ਦੇ ਅਵਗਤ ਕਰਵਾਇਆ | ਇਸ ਮੌਕੇ ਗੁਰਮੀਤ ਕੌਰ ਨੇ ਕੰਪਨੀ ਦੇ ਫਾਊਾਡਰ ਸਵ. ਅਜਵਿੰਦਰ ਸਿੰਘ ਦੇ ਜੋ ਟੀਚੇ ਸਨ, ਉਨ੍ਹਾਂ ਨੂੰ ਯਾਦ ਕਰਵਾਇਆ ਤੇ ਸਮੂਹ ਕਰਮਚਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਕਿਹਾ |