28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਾਰੀਆਂ ਦਵਾਈਆਂ ਨੂੰ 5 ਫ਼ੀਸਦੀ ਜੀ. ਐਸ. ਟੀ. ਸਲੈਬ ਅਧੀਨ ਲਿਆਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 03-09-2025
ਹੁਸ਼ਿਆਰਪੁਰ, 2 ਸਤੰਬਰ (ਹਰਪ੍ਰੀਤ ਕੌਰ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟਸ ਨੇ ਵਿੱਤ ਮੰਤਰੀ ਤੇ ਜੀ. ਐਸ. ਟੀ. ਕੌਂਸਲ ਦੀ ਚੇਅਰਪਰਸਨ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਦਵਾਈਆਂ ਨੂੰ 5 ਫ਼ੀਸਦੀ ਜੀ. ਐਸ. ਟੀ. ਸਲੈਬ ਅਧੀਨ ਲਿਆਂਦਾ ਜਾਵੇ ਅਤੇ ਜੀਵਨ ਰੱਖਿਅਕ ਦਵਾਈਆਂ ਨੂੰ ਜ਼ੀਰੋ ਟੈਕਸ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਵੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੁਤੰਤਰਤਾ ਦਿਵਸ ਮੌਕੇ ਜੀ. ਐਸ. ਟੀ. ਸਰਲੀਕਰਨ ਦੀ ਕੀਤੀ ਘੋਸ਼ਣਾ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਰਮਨ ਕਪੂਰ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਵਧਣ ਦਾ ਸਿੱਧਾ ਅਸਰ ਸਮੂਹ ਭਾਰਤੀ ਨਾਗਰਿਕਾਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਦਵਾਈਆਂ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀ ਹੋਈ ਬੁਨਿਆਦੀ ਜ਼ਰੂਰਤ ਹੈ | ਜੀ. ਐਸ. ਟੀ. 'ਚ ਕਟੌਤੀ ਨਾਲ ਲੱਖਾਂ ਮਰੀਜ਼ਾਂ ਨੂੰ ਰਾਹਤ ਮਿਲੇਗੀ | ਉਨ੍ਹਾਂ ਮੰਗ ਕੀਤੀ ਕਿ ਨਿਵਾਰਕ ਦਵਾਈਆਂ ਮਾਈਕਰੋ ਨਿਊਟਰੀਐਂਟਸ ਸਪਲੀਮੈਂਟ ਸਸਤੇ ਰਹਿਣੇ ਚਾਹੀਦੇ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਅਗਾਮੀ ਜੀ. ਐਸ. ਟੀ. ਕੌਂਸਲ ਦੀ ਮੀਟਿੰਗ 'ਚ ਸਰਕਾਰ ਇਤਿਹਾਸਕ ਫ਼ੈਸਲਾ ਲਵੇਗੀ ਅਤੇ ਇਹ ਫ਼ੈਸਲਾ ਦੇਸ਼ ਭਰ ਦੇ ਲੱਖਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਰਾਹਤ ਲੈ ਕੇ ਆਵੇਗਾ |
Ad Position 22
No active advertisement
ਪਿਛਲੀ ਖ਼ਬਰ ਡਾ. ਰਾਜ ਕੁਮਾਰ ਵਲੋਂ 50 ਲੱਖ ਰੁਪਏ ਹੜ੍ਹ ਪੀੜਤਾਂ ਲਈ ਜਾਰੀ ਕਰਨ 'ਤੇ ਪ੍ਰੋ. ਮੁਲਤਾਨੀ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਭਾਰਤੀ ਕਿਸਾਨ ਸੰਘ ਦੇ ਆਗੂਆਂ ਨੇ ਮੰਗਾਂ ਸੰਬੰਧੀ ਐਸ. ਡੀ. ਐਮ. ਮੁਕੇਰੀਆਂ ਨੂੰ ਦਿੱਤਾ ਮੰਗ ਪੱਤਰ
Ad Position 24