28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਾ. ਰਾਜ ਕੁਮਾਰ ਵਲੋਂ 50 ਲੱਖ ਰੁਪਏ ਹੜ੍ਹ ਪੀੜਤਾਂ ਲਈ ਜਾਰੀ ਕਰਨ 'ਤੇ ਪ੍ਰੋ. ਮੁਲਤਾਨੀ ਨੇ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 03-09-2025
ਮੁਕੇਰੀਆਂ, 2 ਸਤੰਬਰ (ਰਾਮਗੜ੍ਹੀਆ) -ਪ੍ਰੋ. ਜੀ. ਐਸ. ਮੁਲਤਾਨੀ 'ਆਪ' ਹਲਕਾ ਇੰਚਾਰਜ ਮੁਕੇਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਲਕੇ ਅੰਦਰ ਹੜ੍ਹ ਪੀੜਤਾਂ ਲਈ ਹਰ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਤਤਪਰ ਹੈ ਤੇ ਹਮੇਸ਼ਾ ਰਹੇਗੀ | ਇਸੇ ਕੜੀ ਤਹਿਤ ਐਮ. ਪੀ. ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਚੱਬੇਵਾਲ ਵਲੋਂ 50 ਲੱਖ ਰੁਪਏ ਆਪਣੇ ਐਮ. ਪੀ. ਫ਼ੰਡ ਵਿਚੋਂ ਹੜ੍ਹ ਪੀੜਤਾਂ ਲਈ ਜੋ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਦੇਣ ਦਾ ਐਲਾਨ ਕੀਤਾ ਹੈ ਉਸ ਦੇ ਲਈ ਹਲਕਾ ਮੁਕੇਰੀਆਂ ਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਹਮੇਸ਼ਾ ਰਿਣੀ ਰਹਿਣਗੇ | ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਧੁੱਸੀ ਬੰਨ੍ਹ ਨੂੰ ਪੱਕਾ ਕੀਤਾ ਜਾਵੇਗਾ, ਤਾਂ ਜੋ ਦਰਿਆ ਬਿਆਸ ਦਾ ਪਾਣੀ ਧੁੱਸੀ ਬੰਨ੍ਹ ਟੱਪ ਕੇ ਪਿੰਡਾਂ ਅੰਦਰ ਨਾ ਆ ਸਕੇ | ਆਮ ਆਦਮੀ ਪਾਰਟੀ ਮੁਕੇਰੀਆਂ ਤੇ ਪੂਰੇ ਮੁਕੇਰੀਆਂ ਦੇ ਹਲਕੇ ਵਲੋਂ ਡਾਕਟਰ ਰਾਜਕੁਮਾਰ ਐਮ. ਪੀ. ਦਾ ਬਹੁਤ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫਿੱਟ ਬਾਈਕਰ ਕਲੱਬ ਵਲੋਂ ਸਚਦੇਵਾ ਸਟਾਕਸ ਵਾਕਥੌਨ 2 ਨਵੰਬਰ ਨੂੰ ਕਰਵਾਈ ਜਾਵੇਗੀ-ਸਚਦੇਵਾ ਅਗਲੀ ਖ਼ਬਰ ਸਾਰੀਆਂ ਦਵਾਈਆਂ ਨੂੰ 5 ਫ਼ੀਸਦੀ ਜੀ. ਐਸ. ਟੀ. ਸਲੈਬ ਅਧੀਨ ਲਿਆਉਣ ਦੀ ਮੰਗ
Ad Position 24