ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵਲੋਂ 2 ਨਵੰਬਰ 2025 ਨੂੰ 5 ਕਿਲੋਮੀਟਰ ਦੀ ਸਚਦੇਵਾ ਸਟਾਕਸ ਹੁਸ਼ਿਆਰਪੁਰ ਵਾਕਥੌਨ ਕਰਵਾਈ ਜਾ ਰਹੀ ਹੈ ਜੋ ਕਿ ਸਵ. ਐਥਲੀਟ ਫੌਜਾ ਸਿੰਘ ਨੂੰ ਸਮਰਪਿਤ ਹੋਵੇਗੀ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਇਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ | ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਵਾਕਥੌਨ 'ਚ ਹਰ ਇਕ ਸ਼ਹਿਰ ਵਾਸੀ ਭਾਗ ਲੈ ਸਕੇਗਾ ਅਤੇ ਇਸ ਤੋਂ ਇਲਾਵਾ 8 ਸਾਲ ਤੱਕ ਦੇ ਬੱਚਿਆਂ ਲਈ 5 ਕਿਲੋਮੀਟਰ ਦੀ ਸਾਈਕਲੋਥਾਨ ਵੀ ਕਰਵਾਈ ਜਾ ਰਹੀ ਹੈ, ਬੱਚਿਆਂ ਲਈ ਖਾਸ ਸਹੂਲਤ ਇਹ ਰਹੇਗੀ ਕਿ ਉਹ ਵਾਕਥੌਨ ਜਾ ਸਾਈਕਲੋਥਾਨ ਕਿਸੇ ਵੀ ਈਵੇਂਟ ਦਾ ਹਿੱਸਾ ਬਣ ਸਕਣਗੇ | ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ 50 ਰੁਪਏ ਰਜਿਸਟ੍ਰੇਸ਼ਨ ਫ਼ੀਸ ਰੱਖੀ ਗਈ ਹੈ ਤੇ ਇਸ ਨਾਲ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਜੇ. ਐੱਸ. ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਵਜੋਂ ਦਿੱਤਾ ਜਾਵੇਗਾ | ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਈਵੈਂਟ 'ਚ ਭਾਗ ਲੈਣ ਵਾਲਿਆਂ ਨੂੰ ਤਗਮੇ, ਟੀ-ਸ਼ਰਟ ਤੇ ਰਿਫਰੈਸ਼ਮੈਂਟ ਕਲੱਬ ਵਲੋਂ ਦਿੱਤੀ ਜਾਵੇਗੀ ਤੇ ਇਹ ਵਾਕਥੌਨ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗੀ | ਇਸ ਮੌਕੇ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਮੁਨੀਰ ਨਾਜ਼ਰ, ਦੌਲਤ ਸਿੰਘ, ਸੰਜੀਵ ਸੋਹਲ, ਰਹਿਤ ਬੱਸੀ, ਉਕਾਂਰ ਸਿੰਘ, ਤਰਲੋਚਨ ਸਿੰਘ, ਸੌਰਭ ਸ਼ਰਮਾ, ਗੁਰਵਿੰਦਰ ਸਿੰਘ ਵੀ ਮੌਜੂਦ ਸਨ |