29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਤ ਬਾਬਾ ਮਾਨ ਸਿੰਘ ਭੇਵੇ ਵਾਲਿਆਂ ਦੇ ਸੇਵਾਦਾਰਾਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਦੀ ਸੇਵਾ ਆਰੰਭ

Ad Position 21
No active advertisement
ਅਜੀਤ ਡੈਸਕ 03-09-2025
ਮਿਆਣੀ, 2 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੱਚਖੰਡ ਈਸਰ ਦਰਬਾਰ ਜੋਰਾਸੀ ਭੇਵਾ ਦੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਭੇਵੇ ਵਾਲਿਆਂ ਵਲੋਂ ਮਨੁੱਖਤਾ ਦੇ ਸੇਵਾ ਲਈ ਆਰੰਭ ਕੀਤੇ ਕਾਰਜਾਂ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਮਨੀ ਸਿੰਘ ਵਲੋਂ ਪੰਜਾਬ 'ਚ ਆਏ ਹੜ੍ਹਾਂ 'ਚ ਘਿਰੇ ਲੋਕਾਂ ਦੀ ਸੇਵਾ ਲਈ ਪਿਛਲੇ ਕਈ ਦਿਨਾਂ ਤੋਂ ਲੰਗਰਾਂ ਤੇ ਹੋਰ ਸਮਗਰੀ ਦੇ ਕਾਰਜ ਬਾਬਾ ਸੁਰਜੀਤ ਸਿੰਘ ਭੇਵੇ ਵਾਲਿਆਂ ਦੇ ਅਗਵਾਈ 'ਚ ਲਗਾਤਾਰ ਜਾਰੀ ਹਨ | ਇਸ ਮੌਕੇ ਬਾਬਾ ਸੁਰਜੀਤ ਸਿੰਘ ਦੱਸਿਆ ਕਿ ਸੰਤ ਬਾਬਾ ਮਨੀ ਸਿੰਘ ਨੇ ਟਾਂਡਾ ਦੇ ਬੇਟ ਖੇਤਰ ਦੇ ਪਿੰਡਾਂ ਦੇ ਨਾਲ-ਨਾਲ ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ ਤੇ ਹੋਰ ਇਲਾਕਿਆਂ 'ਚ ਪਾਣੀ ਵਿਚ ਘਿਰੀਆਂ ਸੰਗਤਾਂ ਨੂੰ ਲੰਗਰ ਅਤੇ ਹੋਰ ਸਮਗਰੀ ਵੰਡਣ ਲਈ ਡਿਊਟੀਆਂ ਲਗਾਈਆਂ ਹਨ | ਇਸ ਮੌਕੇ ਸਰਪੰਚ ਰਾਓ ਵਰਿੰਦਰ ਸਿੰਘ ਜੋਰਾਸੀ, ਜਸਵੀਰ ਸਿੰਘ ਭੇਵਾ, ਹੈੱਡ ਮਾਸਟਰ ਦਿਲਬਾਗ ਸਿੰਘ ਆਲਮਪੁਰ, ਜਸਪਾਲ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ ਮੋਹਾਲੀ ਬਲਵਿੰਦਰ ਸਿੰਘ, ਜਸਵੀਰ ਸਿੰਘ, ਪ੍ਰਧਾਨ ਗੁਰਚਰਨ ਸਿੰਘ ਭੂਲਪੁਰ, ਦਲੇਰ ਸਿੰਘ, ਗੁਰਮੀਤ ਸਿੰਘ, ਨੰਬਰਦਾਰ ਚਰਨ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ ਆਦਿ ਸੇਵਾਵਾਂ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ 'ਵਰਲਡ ਇੰਟਰਪ੍ਰੋਨੌਰ ਡੇਅ' ਮਨਾਇਆ ਅਗਲੀ ਖ਼ਬਰ ਨੇਤਰਦਾਨ ਪੰਦ੍ਹਰਵਾੜੇ ਤਹਿਤ ਸੈਮੀਨਾਰ ਲਗਾਇਆ
Ad Position 24