ਭੰਗਾਲਾ, 2 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਦਰਿਆ ਬਿਆਸ ਵਿਚ ਆਏ ਹੜ ਕਾਰਨ ਜਿਥੇ ਪਿੰਡ ਮਹਿਤਾਬਪੁਰ, ਮੋਤਲਾ, ਕੋਲੀਆਂ418, ਸਿਮਲੀ ਪਿੰਡਾਂ ਵਿਚ ਪਾਣੀ ਲੋਕਾਂ ਦੇ ਘਰਾਂ ਤੱਕ ਅਤੇ ਖੇਤਾਂ ਤੱਕ ਮਾਰ ਕਰ ਚੁੱਕਾ ਹੈ ਉਥੇ ਹੀ ਪਿੰਡ ਸਨਿਆਲ ਤੇ ਵਾਸੀਆਂ ਵਲੋਂ ਜਾਣਕਾਰੀ ਦਿੰਦਿਆਂ ਸਰਪੰਚ ਵਿਸਨੋ ਦੇਵੀ, ਇਕਬਾਲ ਸਿੰਘ, ਰਾਮ ਲਾਲ ਆਦਿ ਨੇ ਦੱਸਿਆ ਗਿਆ ਕਿ ਸਾਡੇ ਪਿੰਡ ਅੰਦਰ ਹੜ੍ਹ ਵਾਲੇ ਹਾਲਾਤ ਨਹੀਂ ਹਨ ਅਸੀਂ ਸਮੂਹ ਪਿੰਡ ਵਾਸੀ ਬਿਲਕੁਲ ਠੀਕ ਹਾਂ | ਇਸ ਮੌਕੇ ਉਨ੍ਹਾਂ ਦੱਸਿਆ ਕੀ ਸਾਬਕਾ ਸਰਪੰਚ ਕਿਸ਼ਨ ਬਾਲ ਬਿੱਟੂ ਸਨਿਆਲ ਵਲੋਂ ਗਲਤ ਖਬਰਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਨਿੱਜੀ ਸਵਾਰਥ ਲਈ ਪੈਸੇ ਮੰਗਵਾਏ ਜਾ ਰਹੇ ਹਨ, ਜਿਸ ਲਈ ਇਹ ਵਿਅਕਤੀ ਖੁਦ ਜ਼ਿੰਮੇਵਾਰ ਹੋਣਗੇ | ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸਾਡੇ ਪਿੰਡ ਦਾ ਝੂਠਾ ਨਾਂਅ ਬਦਨਾਮ ਕਰ ਰਿਹਾ ਹੈ ਜੋ ਅਸੀਂ ਕਿਸੇ ਕਿਸਮ 'ਚ ਸਹਿਣ ਨਹੀਂ ਕਰ ਸਕਾਂਗੇ |