ਹੁਸ਼ਿਆਰਪੁਰ, 2 ਸਤੰਬਰ (ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਇਕ ਮੀਟਿੰਗ ਡਾ. ਜਸਵੀਰ ਸਿੰਘ ਪਰਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ ਹੋ ਰਹੇ ਨੁਕਸਾਨ 'ਤੇ ਚਿੰਤਾ ਪ੍ਰਗਟ ਕੀਤੀ ਗਈ | ਪਰਮਾਰ ਨੇ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਸਰਕਾਰ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਖੇਡਾਂ 'ਤੇ ਆਉਣ ਵਾਲਾ ਖਰਚਾ ਹੜ੍ਹ ਪੀੜਤਾਂ ਦੀ ਮਦਦ ਲਈ ਖਰਚ ਕੀਤਾ ਜਾਵੇ | ਮੀਟਿੰਗ 'ਚ ਜਸਵੀਰ ਸਿੰਘ ਪਰਮਾਰ, ਜਸਵੰਤ ਸਿੰਘ ਮਠਾਰੂ, ਐਸਪੀ ਸ਼ਰਮਾ, ਬਲਵੀਰ ਸਿੰਘ ਸੈਣੀ, ਮਲਕੀਤ ਸਿੰਘ, ਡਾ. ਕੁਲਵੰਤ ਸਿੰਘ, ਪਰਮਜੀਤ ਸਿੰਘ, ਰਵੀ ਕੁਮਾਰ, ਜਤਿੰਦਰ ਸਿੰਘ ਫਲੋਰਾ, ਹਰਪ੍ਰੀਤ ਸਿੰਘ ਧਾਮੀ, ਰਾਜੇਸ਼ ਕੁਮਾਰ, ਮੁਕੇਸ਼ ਸ਼ਾਹੀ, ਸ਼ਿੰਗਾਰਾ ਸਿੰਘ, ਹਰਪਾਲ ਸਿੰਘ, ਅਸ਼ੋਕ ਰਾਣਾ, ਰਵੀ ਕੁਮਾਰ ਆਦਿ ਹਾਜ਼ਰ ਸਨ |