29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਰਵਾਨਾ

Ad Position 21
No active advertisement
ਅਜੀਤ ਡੈਸਕ 03-09-2025
ਟਾਂਡਾ ਉੜਮੁੜ, 2 ਸਤੰਬਰ (ਦੀਪਕ ਬਹਿਲ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਉਨ੍ਹਾਂ ਦੀ ਟੀਮ ਵਲੋਂ ਕੀਤੇ ਗਏ ਉਪਰਾਲੇ ਦੀ ਉਹ ਸ਼ਲਾਘਾ ਕਰਦੇ ਹਨ | ਇਹ ਰਾਹਤ ਸਮੱਗਰੀ ਟਾਂਡਾ ਦੇ ਪਿੰਡ ਮਿਆਣੀ ਜਿੱਥੇ ਸਰਕਾਰੀ ਸਕੂਲ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਰੱਖਿਆ ਗਿਆ ਹੈ ਨੂੰ ਰੋਜ਼ਾਨਾ ਦੀ ਲੋੜ ਅਨੁਸਾਰ ਰਾਸ਼ਨ, ਤਰਪਾਲਾਂ, ਰੇਨ-ਕੋਟ, ਨਹਾਉਣ ਤੇ ਕੱਪੜੇ ਧੋਣ ਵਾਲੇ ਸਾਬਣ, ਸਰਫ਼, ਕੱਛੂਆ ਛਾਪ, ਖਾਣ ਪੀਣ ਲਈ ਰਸ , ਬਿਸਕੁਟ ਆਦਿ ਦਿੱਤੇ ਗਏ | ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਸਰਲੈਕ ਵੀ ਮੁਹੱਈਆ ਕਰਵਾਇਆ ਗਿਆ | ਇਸ ਤੋਂ ਬਾਅਦ ਸਾਰੀ ਟੀਮ ਰਾਹਤ ਸਮਗਰੀ ਦਾ ਸਮਾਨ ਲੈ ਕੇ ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਦੇ ਪਿੰਡ ਚਕੜਾ ਮਾਂ ਦੇ ਇੱਕ ਮੰਦਰ 'ਚ ਜਾ ਕੇ ਸ਼ਰਨਾਰਥੀ ਕੈਂਪ 'ਚ ਪ੍ਰਸ਼ਾਸਨ ਵੱਲੋਂ ਰੱਖੇ ਗਏ ਕਈ ਪਰਿਵਾਰਾਂ ਨੂੰ ਜ਼ਰੂਰਤ ਦਾ ਸਾਰਾ ਸਾਮਾਨ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਮੌਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੜ੍ਹ ਪੀੜਤ ਇਲਾਕਿਆਂ 'ਚ ਜਾ ਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਤਰੁਣ ਚੁੱਗ ਐਮ.ਡੀ ਕੈਰੀਅਰ ਕਰੇਟਰ ਮੋਹਾਲੀ, ਪ੍ਰਦੀਪ ਸਿੰਘ ਬੈਦਵਾਨ, ਪ੍ਰੀਤ ਕਰਨਦੀਪ ਸਿੰਘ ਬਾਸੀ, ਐਡਵੋਕੇਟ ਅਰਸ਼ ਚੌਧਰੀ, ਐਡਵੋਕੇਟ ਰੋਹਿਤ ਗਰਗ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਕੁਲਦੀਪ ਸਿੰਘ ਸਹੋੜਾ, ਰੁਪਿੰਦਰ ਸਿੰਘ ਖਰੜ, ਮਹੇਸ਼, ਲੱਕੀ ਪਹਿਲਵਾਨ, ਜਸਬੀਰ ਸਿੰਘ ਜੱਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਪਰਮਾਰ
Ad Position 24