29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖ਼ਾਲਸਾ ਕਾਲਜ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 03-09-2025
ਗੜ੍ਹਸ਼ੰਕਰ, 2 ਸਤੰਬਰ (ਧਾਲੀਵਾਲ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਅਤੇ ਕਾਲਜ ਗੁਰਦੁਆਰਾ ਕਮੇਟੀ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਅੱਠ ਟੀਮਾਂ ਨੇ ਭਾਗ ਲਿਆ | ਕੁਇਜ਼ ਮੁਕਾਬਲੇ ਦੀ ਆਰੰਭਤਾ ਮੌਕੇ ਡਾ. ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਜਾਣੂ ਕਰਵਾਇਆ | ਕੁਇਜ਼ ਮੁਕਾਬਲੇ ਵਿਚ ਬੀ.ਏ. ਬੀ.ਐਂਡ. ਭਾਗ ਤੀਜਾ ਨੇ ਪਹਿਲਾ ਸਥਾਨ, ਬੀ.ਐੱਸ.ਸੀ. ਬੀ.ਐੱਡ. ਭਾਗ ਦੂਜਾ ਨੇ ਦੂਸਰਾ ਸਥਾਨ, ਬੀ.ਏ.ਬੀ.ਐੱਡ. ਭਾਗ ਚੌਥਾ ਅਤੇ ਬੀ.ਸੀ.ਏ. ਭਾਗ ਤੀਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ | ਜੇਤੂ ਟੀਮਾਂ ਨੂੰ ਪ੍ਰੋ. ਲਖਵਿੰਦਰਜੀਤ ਕੌਰ ਅਤੇ ਡਾ. ਹਰਵਿੰਦਰ ਕੌਰ ਇਨਾਮ ਤਕਸੀਮ ਕੀਤੇ | ਪ੍ਰੋ. ਲਖਵਿੰਦਰਜੀਤ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਮੁਕਾਬਲੇ ਦੌਰਾਨ ਐਂਕਰ ਦੀ ਡਿਊਟੀ ਵਿਦਿਆਰਥਣ ਜਸਪਿੰਦਰ ਕੌਰ, ਅੰਕ ਜੋੜ ਦੀ ਡਿਊਟੀ ਦਲਜੀਤ ਅਤੇ ਟਾਈਮ ਕੀਪਰ ਦੀ ਡਿਊਟੀ ਜਸ਼ਨਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਡਾ. ਅਰਵਿੰਦਰ ਕੌਰ, ਪ੍ਰੋ. ਰਾਏਦੀਪ ਸਿੰਘ, ਧਾਰਮਿਕ ਅਧਿਆਪਕ ਅੰਮਿ੍ਤਪਾਲ ਸਿੰਘ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲਾ ਨੇ ਆਪਣੇ ਗੁਰੂਜਨਾਂ ਨੂੰ ਕੀਤਾ ਸਨਮਾਨ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ
Ad Position 24