29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲਾ ਨੇ ਆਪਣੇ ਗੁਰੂਜਨਾਂ ਨੂੰ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 03-09-2025
ਦਸੂਹਾ, 2 ਸਤੰਬਰ (ਕੌਸ਼ਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ 'ਵੀ ਆਨਰ' ਪ੍ਰੋਗਰਾਮ ਅਧੀਨ ਆਪਣੇ ਅਧਿਆਪਕਾਂ ਦਾ ਸਨਮਾਨ ਕੀਤਾ | ਸ਼ਹਿਰ ਦੇ ਪ੍ਰਸਿੱਧ ਸਿੱਖਿਆ ਸੰਸਥਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ 'ਚ ਸਨਮਾਨ ਸਮਾਰੋਹ ਆਯੋਜਿਤ ਕੀਤਾ | ਇਸ 'ਚ ਵਾਸਲਾ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਆਪਣੇ ਸਭ ਗੁਰੂਜਨਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਤੋਂ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ | ਸਮਾਰੋਹ ਦੀ ਸ਼ੁਰੂਆਤ ਪਰੰਪਰਿਕ ਤਿਲਕ ਤੇ ਸੈਰੇਮਨੀ ਹੋਈ, ਜਿਥੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲਾ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਸੀਨੀਅਰ ਸੈਕੰਡਰੀ ਸਕੂਲ ਬਲਗਣ ਦਸੂਹਾ ਦੇ ਗੁਰੁਜਨ, ਗੁਰਬਚਨ ਸਿੰਘ ਗਿੱਲਾ, ਪਿੰ੍ਰਸੀਪਲ ਸਵਤੰਤਰ ਚੋਪੜਾ, ਪਿ੍ੰ. ਬਾਲ ਕਿ੍ਸ਼ਨ ਕੌਸ਼ਲ, ਸਾਹਿਲ ਲਾਲ ਪਰਸ਼ਰ, ਰਮੇਸ਼ ਸ਼ਰਮਾ, ਰਾਮ ਆਸਰਾ, ਚੌਨਾ ਸਿੰਘ, ਭੁਪਿੰਦਰ ਸਿੰਘ, ਮਾਸਟਰ ਰਮੇਸ਼ ਜਸਵਾਲ, ਮੋਹਨ ਸਿੰਘ, ਕੇਵਲ ਕਿ੍ਸ਼ਨ, ਸੁਭਾਸ਼ ਖਜੂਰੀਆ, ਬਲਜੀਤ ਗਿੱਲਾ, ਮਾਸਟਰ ਬਖ਼ਸ਼ੀਸ਼, ਬਲਦੇਵ ਰਾਜ ਸ਼ਾਸਤਰੀ ਆਦਿ ਸ਼ਾਮਿਲ ਹੋਏ | ਸਮਾਰੋਹ ਦੀ ਸ਼ੁਰੂਆਤ ਜੋਤ ਪ੍ਰਜਲਿਤ ਕਰਕੇ ਹੋਈ |
ਇਸ ਤੋਂ ਬਾਅਦ ਸੀ. ਈ. ਓ. ਰਘਵਾ ਵਾਸਲ ਨੇ ਪ੍ਰੇਰਣਾਦਾਇਕ ਭਾਸ਼ਨ ਦਿੰਦਿਆਂ ਅਧਿਆਪਕਾਂ ਦੀ ਭੂਮਿਕਾ ਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਸੰਗੀਤਮਈ ਕਾਰਜ-ਕਰਮ ਮਿਊਜ਼ੀਕਲ ਪਰਫਾਰਮੈਂਸ ਵੀ ਪੇਸ਼ ਕੀਤਾ, ਜਿਸ ਨੇ ਸਭ ਦਾ ਮਨ ਮੋਹ ਲਿਆ | ਅੰਤ 'ਚ ਸਭ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ | ਸਮਾਰੋਹ ਦੇ ਮੁੱਖ ਆਕਰਸ਼ਨ ਵਿਚ ਕੇ. ਕੇ. ਵਾਸਲ, ਸੰਜੀਵ ਕੁਮਾਰ ਵਾਸਲ, ਰਘਵਾ ਵਾਸਲ ਤੇ ਵਿਜੇ ਕੁਮਾਰ ਬੱਸੀ ਨੇ ਸਭ ਗੁਰੂਜਨਾਂ ਨੂੰ ਮੋਮੈਂਟੋ ਤੇ ਉਪਹਾਰ ਦਿੱਤੇ | ਸਨਮਾਨ ਪ੍ਰਾਪਤ ਕਰਕੇ ਅਧਿਆਪਕ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕੀਤੀਆਂ | ਖ਼ਾਸ ਤੌਰ 'ਤੇ ਸੰਜੀਵ ਕੁਮਾਰ ਵਾਸਲਾ ਦੇ ਦੋਸਤ ਮੁਕੇਸ਼ ਰੰਜਨ ਨੇ ਵੀ ਮਨ ਤੋਂ ਭਾਵਪੂਰਨ ਭਾਸ਼ਨ ਦਿੱਤਾ, ਜਿਸ ਨਾਲ ਸਮਾਰੋਹ ਹੋਰ ਵੀ ਯਾਦਗਾਰ ਬਣ ਗਿਆ | ਸਮਾਰੋਹ ਖ਼ੁਸ਼ੀ ਤੇ ਸਦਭਾਵਨਾ ਦੇ ਮਾਹੌਲ ਵਿਚ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਜਥੇ. ਕਿਰਪਾਲ ਸਿੰਘ ਗੇਰਾ ਵਲੋਂ ਸੁਖਬੀਰ ਨੂੰ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਇਆ ਕੀਤਾ ਭੇਟ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ
Ad Position 24