20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਓਢਰਾ ਤੇ ਸੱਗਲਾਂ ਪਿੰਡਾਂ ਦੇ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀਆਂ 4 ਟਰਾਲੀਆਂ ਨੂੰ ਰਵਾਨਾ ਕੀਤਾ

Ad Position 21
No active advertisement
ਅਜੀਤ ਡੈਸਕ 04-09-2025
ਦਸੂਹਾ, 3 ਸਤੰਬਰ (ਭੁੱਲਰ)- ਪਿੰਡ ਓਢਰਾ ਅਤੇ ਸੱਗਲਾਂ ਦੇ ਨਿਵਾਸੀਆਂ ਨੇ ਆਪਦਾ ਦੀ ਇਸ ਘੜੀ ਸਮੇਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮਗਰੀ ਦੀਆਂ 4 ਟਰਾਲੀਆਂ ਨੂੰ ਪਿੰਡ ਵਾਸੀ ਜਸਦੀਪ ਸਿੰਘ ਪੰਨੂ, ਸੁਖਵਿੰਦਰ ਸਿੰਘ ਅਟਵਾਲ, ਮਨਦੀਪ ਸਿੰਘ ਕੁਲਾਰ ਅਤੇ ਗੁਰਵਿੰਦਰ ਸਿੰਘ ਗਿੰਦਾ ਦੀ ਅਗਵਾਈ ਹੇਠ ਰਵਾਨਾ ਕੀਤਾ | ਦੋਹਾਂ ਪਿੰਡਾਂ ਦੇ ਨਿਵਾਸੀਆਂ ਵਲੋਂ ਸਾਂਝੇ ਤੌਰ 'ਤੇ 500 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਵਿਚ ਆਟਾ, ਚਾਵਲ, ਚੀਨੀ, ਦਾਲਾਂ, ਸਰ੍ਹੋਂ ਦਾ ਤੇਲ, ਨਮਕ, ਮਿਰਚ-ਮਸਾਲਾ, ਹਲਦੀ, ਚਾਹ-ਪੱਤੀ, ਆਲੂ, ਪਿਆਜ਼, ਸੁੱਕਾ ਦੁੱਧ, ਨਿਊਟਰੀ, ਰਸ, ਬਿਸਕੁਟਾਂ ਦੇ ਪੈਕਟ, ਬੱਚਿਆਂ ਲਈ ਟਾਫੀਆਂ ਦੇ ਨਾਲ-ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਸਾਬਣ, ਸੈਂਪੂ, ਮੱਛਰ ਮਾਰ ਅਗਰਬੱਤੀਆਂ, ਇੱਕ ਟੈਂਪੂ ਪੀਣ ਵਾਲਾ ਬੋਤਲਬੰਦ ਪਾਣੀ, ਪਸ਼ੂਆਂ ਲਈ ਚਾਰੇ ਦੇ ਪੈਕਟ, ਆਚਾਰ ਦੀ ਇੱਕ ਟਰਾਲੀ ਸਮੇਤ ਚਾਰ ਟਰਾਲੀਆਂ ਅੱਜ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ ਕੀਤੀਆਂ | ਰਾਹਤ ਸਮਗਰੀ ਦੀਆਂ ਟਰਾਲੀਆਂ ਰਵਾਨਾ ਕਰਨ ਸਮੇਂ ਪਿੰਡ ਵਾਸੀਆਂ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਪ੍ਰਸ਼ਾਦ ਵਰਤਾਇਆ | ਇਸ ਸਮੇਂ ਪਿੰਡ ਦੇ ਸਮਾਜ ਸੇਵੀ ਵਿਅਕਤੀਆਂ ਬਗ਼ੀਚਾ ਸਿੰਘ ਪੰਨੂ, ਚਰਨਜੀਤ ਸਿੰਘ, ਸਤਵਿੰਦਰ ਸਿੰਘ, ਅਧਿਆਪਕ ਆਗੂ ਇੰਦਰ ਸੁਖਦੀਪ ਸਿੰਘ ਓਢਰਾ, ਮੈਂਬਰ ਪੰਚਾਇਤ ਜਸਵਿੰਦਰ ਸਿੰਘ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ ਸੋਢੀ, ਬੀਬੀ ਜਸਵੰਤ ਕੌਰ, ਸਾਬਕਾ ਸੈਂਟਰ ਹੈੱਡ ਟੀਚਰ ਕਰਮਜੀਤ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਸ਼ੀਲਾ ਦੇਵੀ ਅਤੇ ਸਪਨਦੀਪ ਕੌਰ ਨੇ ਇਹ ਰਾਹਤ ਸਮਗਰੀ ਵੰਡਣ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਾਣ ਵਾਲੇ ਦੋਹਾਂ ਪਿੰਡਾਂ ਦੇ ਨੌਜਵਾਨ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਰਾਹਤ ਸਮਗਰੀ ਲੈ ਕੇ ਜਾਣ ਵਾਲੇ ਦੋਹਾਂ ਪਿੰਡਾਂ ਦੇ 20 ਦੇ ਕਰੀਬ ਨੌਜਵਾਨ ਸੇਵਾਦਾਰ ਦੋ ਦਿਨ ਪੰਜਾਬ ਦੇ ਹੜ੍ਹ ਪੀੜਤ ਜ਼ਰੂਰਤਮੰਦ ਪਰਿਵਾਰਾਂ ਦੇ ਘਰੋ-ਘਰੀ ਜਾ ਕੇ ਇਹ ਰਾਹਤ ਸਮਗਰੀ ਉਨ੍ਹਾਂ ਨੂੰ ਦੇਣਗੇ ਅਤੇ ਸਿਵਲ ਪ੍ਰਸ਼ਾਸਨ ਦਸੂਹਾ ਦੇ ਸੰਪਰਕ ਵਿਚ ਵੀ ਰਹਿਣਗੇ | ਇਸ ਮੌਕੇ ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਹਰਜੋਤ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ: ਰਾਜ ਕੁਮਾਰ ਨੇ ਮੈਲੀ ਡੈਮ, ਸ਼ੇਰਪੁਰ ਢੱਕੋ ਤੇ ਹਕੂਮਤਪੁਰ 'ਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਸਰਕਾਰ ਬਾਰਿਸ਼ ਤੇ ਹੜ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਚੌਕਸ - ਸੰਦੀਪ ਸੈਣੀ
Ad Position 24