21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਹਿਕਾਰ ਭਾਰਤੀ ਪੰਜਾਬ ਦਾ ਤੀਜਾ ਸੂਬਾਈ ਸੰਮੇਲਨ ਕਰਵਾਇਆ

Ad Position 21
No active advertisement
ਅਜੀਤ ਡੈਸਕ 04-09-2025
ਦਸੂਹਾ, 3 ਸਤੰਬਰ (ਭੁੱਲਰ)-ਸਹਿਕਾਰ ਭਾਰਤੀ ਪੰਜਾਬ ਦਾ ਤੀਜਾ ਸੂਬਾਈ ਸੰਮੇਲਨ ਜਿੰਦਵੜੀ ਵਿਖੇ ਭਾਰੀ ਬਾਰਸ਼ ਦੇ ਬਾਵਜੂਦ ਸਫਲਤਾਪੂਰਵਕ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਹਿਕਾਰ ਭਾਰਤੀ ਦੇ ਝੰਡਾ ਲਹਿਰਾਉਣ ਦੀ ਪਰੰਪਰਾ ਨਾਲ ਹੋਈ, ਸਮਾਗਮ ਦੀ ਪ੍ਰਧਾਨਗੀ ਰਾਸ਼ਟਰੀ ਪ੍ਰਧਾਨ ਡਾ. ਉਦੈ ਜੋਸ਼ੀ ਨੇ ਕੀਤੀ | ਇਹ ਸਮਾਗਮ ਰਾਸ਼ਟਰੀ ਸਰਪ੍ਰਸਤ ਦੀਨਾ ਨਾਥ ਠਾਕੁਰ ਦੇ ਮਾਰਗ ਦਰਸ਼ਨ ਹੇਠ ਹੋਇਆ | ਸਮਾਗਮ ਵਿਚ ਰਾਸ਼ਟਰੀ ਜਨਰਲ ਸਕੱਤਰ ਦੀਪਕ ਚੌਰਸੀਆ ਨੇ ਭਾਰੀ ਮੀਂਹ ਦੇ ਬਾਵਜੂਦ ਵੀ ਲਗਭਗ 700 ਵਰਕਰਾਂ ਦੇ ਜੋਸ਼ ਦੀ ਪ੍ਰਸ਼ੰਸਾ ਕੀਤੀ | ਮੁੱਖ ਮਹਿਮਾਨ ਵਜੋਂ ਡਾ. ਕੁਲਦੀਪ ਸਿੰਘ ਜਸੋਵਾਲ, ਡਾਇਰੈਕਟਰ ਡੇਅਰੀ ਡਿਵੈਲਪਮੈਂਟ ਬੋਰਡ ਪੰਜਾਬ, ਅਤੇ ਮੁੱਖ ਡਾਇਰੈਕਟਰ ਲਲਿਤ ਗੋਇਲ, ਐਨ.ਸੀ.ਡੀ.ਸੀ. ਚੰਡੀਗੜ੍ਹ ਨੇ ਸ਼ਿਰਕਤ ਕੀਤੀ | ਇਸ ਸੰਮੇਲਨ ਦੀ ਅਗਵਾਈ ਉੱਤਰੀ ਖੇਤਰ ਦੇ ਮੁਖੀ ਸ਼ੰਕਰ ਦੱਤ ਤਿਵਾੜੀ ਨੇ ਕੀਤੀ | ਇਸ ਮੌਕੇ ਸਹਿਕਾਰ ਭਾਰਤੀ ਸੰਬੰਧੀ ਪੁਸਤਕ ਵੀ ਰਿਲੀਜ਼ ਕੀਤੀ ਗਈ | ਸੰਮੇਲਨ ਦੌਰਾਨ ਪੰਜਾਬ ਦੀਆਂ ਸਫਲ ਸਹਿਕਾਰੀ ਸਭਾਵਾਂ, ਸਵੈ-ਸਹਾਇਤਾ ਸਮੂਹਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਸਨਮਾਨਿਤ ਕੀਤਾ ਗਿਆ | ਸੂਬਾਈ ਜਨਰਲ ਸਕੱਤਰ ਰਵਿੰਦਰ ਠਾਕੁਰ ਨੇ ਪਿਛਲੇ 3 ਸਾਲਾਂ ਦੀ ਰਿਪੋਰਟ ਪੇਸ਼ ਕੀਤੀ | ਸਹਿਕਾਰ ਭਾਰਤੀ ਪੰਜਾਬ ਦੇ ਪ੍ਰਧਾਨ ਬਲਰਾਮ ਦਾਸ ਬਾਵਾ ਨੇ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਨ ਦਾ ਐਲਾਨ ਕੀਤਾ | ਇਸ ਤੋਂ ਬਾਅਦ, ਰਾਸ਼ਟਰੀ ਜਨਰਲ ਸਕੱਤਰ ਦੀਪਕ ਚੌਰਸੀਆ ਨੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕਰਵਾਉਣ ਲਈ ਹਨੂਮਾਨ ਗੋਦਵਾਰਾ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ | ਚੋਣ ਅਧਿਕਾਰੀ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਚੋਣਾਂ ਸੰਪੰਨ ਹੋਈਆਂ ਜਿਸ ਵਿਚ ਸਹਿਕਾਰ ਭਾਰਤੀ ਪੰਜਾਬ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਲਈ ਬਲਰਾਮ ਦਾਸ ਬਾਵਾ ਨੂੰ ਚੁਣਿਆ ਗਿਆ ਤੇ ਸੂਬਾਈ ਜਨਰਲ ਸਕੱਤਰ ਦੇ ਅਹੁਦੇ ਲਈ ਸਰਦਾਰ ਬਲਜਿੰਦਰ ਸਿੰਘ ਹੀਰਾ ਹਾਰ ਨੂੰ ਚੁਣਿਆ ਗਿਆ | ਇਸ ਤੋਂ ਬਾਅਦ ਪ੍ਰਧਾਨ ਬਲਰਾਮ ਦਾਸ ਬਾਵਾ ਅਤੇ ਨਵ-ਨਿਯੁਕਤ ਜਨਰਲ ਸਕੱਤਰ ਬਲਜਿੰਦਰ ਸਿੰਘ ਹੀਰਾ ਹਾਰ ਨੇ ਸਹਿਕਾਰ ਭਾਰਤੀ ਪੰਜਾਬ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ | ਇਸ ਮੌਕੇ ਉਪ-ਪ੍ਰਧਾਨ ਠਾਕੁਰ ਰਵਿੰਦਰ ਸਿੰਘ ਐਡਵੋਕੇਟ, ਟਿੱਕਾ ਯਸ਼ਵੀਰ ਚੰਦ, ਸੂਬਾਈ ਸਕੱਤਰ ਗੁਰਮੀਤ ਸਿੰਘ ਸ਼ੇਖੋ, ਜਗਜੀਵਨ ਸਿੰਘ, ਸੂਬਾਈ ਖ਼ਜ਼ਾਨਚੀ ਅਨਿਲ ਸੂਦ, ਸੂਬਾਈ ਮਹਿਲਾ ਮੁਖੀ ਜੋਤੀ ਸ਼ਰਮਾ, ਜਗਜੀਵਨ ਸਿੰਘ, ਸੂਬਾਈ ਖ਼ਜ਼ਾਨਚੀ ਅਨਿਲ ਸੂਦ, ਸੂਬਾਈ ਮਹਿਲਾ ਮੁਖੀ ਜੋਤੀ ਸ਼ਰਮਾ, ਪੈਕਸ ਸੈੱਲ ਦੇ ਮੁਖੀ: ਕੇਵਲ ਸ਼ਰਮਾ, ਕੇਂਦਰੀ ਸਹਿਕਾਰੀ ਬੈਂਕ ਸੈੱਲ ਦੇ ਮੁਖੀ ਵੇਦ ਪ੍ਰਕਾਸ਼ ਸਿੱਖਿਆ, ਸਿਖਲਾਈ, ਰੁਜ਼ਗਾਰ ਸੈੱਲ ਦੇ ਮੁਖੀ ਪ੍ਰੇਮ ਭਾਰਦਵਾਜ, ਸੂਬਾਈ ਕਾਰਜਕਾਰੀ ਮੈਂਬਰ ਰਾਜੀਵ ਸ਼ਰਮਾ, ਪੂਨਮ ਭਾਰਦਵਾਜ (ਜਲੰਧਰ), ਰਾਜਿੰਦਰ ਸਿੰਘ ਬਿਸ਼ਟ (ਅੰਮਿ੍ਤਸਰ), ਸਤੀਸ਼ ਕਪੂਰ, ਅਮਰ ਬਹਾਦਰ ਮੌਰਿਆ, ਨੀਰਜ ਗੋਇਲ, ਡਾ. ਰੇਨੂੰ ਭਾਰਦਵਾਜ, ਸਤਿੰਦਰ ਕੁਮਾਰ, ਚੇਤਨ ਸੂਦ, ਅਨਮੋਲ ਕੁਮਾਰ ਅਹੁਦੇਦਾਰ ਨਿਯੁਕਤ ਕੀਤੇ | ਪ੍ਰਧਾਨ ਡਾ. ਉਦੈ ਜੋਸ਼ੀ ਨੇ ਪੁਰਾਣੀ ਕਾਰਜਕਾਰਨੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨਵੀਂ ਕਾਰਜਕਾਰਨੀ ਨੂੰ ਮਾਰਗ ਦਰਸ਼ਨ ਦਿੰਦਿਆਂ ਆਉਣ ਵਾਲੇ ਸਮੇਂ ਲਈ ਸਹਿਕਾਰ ਭਾਰਤੀ ਲਈ ਰਣਨੀਤੀ ਤੇ ਦਿਸ਼ਾ ਨਿਰਦੇਸ਼ ਦਿੰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ | ਜ਼ਿਲ੍ਹਾ ਪ੍ਰਧਾਨ ਰੋਪੜ ਯਸ਼ਵੀਰ ਚੰਦ ਟਿੱਕਾ ਅਤੇ ਪ੍ਰੇਮ ਭਾਰਦਵਾਜ ਨੇ ਭਾਰੀ ਮੀਂਹ ਦੇ ਬਾਵਜੂਦ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਸਿਹਤ ਸੇਵਾਵਾਂ 'ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ -ਸਿਵਲ ਸਰਜਨ ਅਗਲੀ ਖ਼ਬਰ ਪਹਿਲਵਾਨ ਰੂਬਲ ਖੰਨਾ ਨੇ ਅੰਮਿ੍ਤਸਰ ਦੇ ਰੌਸ਼ਨ ਨੂੰ ਹਰਾ ਕੇ ਰੁਮਾਲੀ ਦੀ ਕੁਸ਼ਤੀ ਜਿੱਤੀ
Ad Position 24