17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਲਾਇੰਸ ਕਲੱਬ ਇੰਟਰਨੈਸ਼ਨਲ ਦੇ 17ਵੇਂ ਸਥਾਪਨਾ ਦਿਵਸ ਮੌਕੇ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-09-2025
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ-119 ਵਲੋਂ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ 17ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਭੰਗੀ ਚੋਅ, ਦੁਸ਼ਹਿਰਾ ਗਰਾਊਾਡ 'ਚ ਜੋ ਝੁੱਗੀਆਂ ਹਨ, ਵਿਖੇ ਹੜ੍ਹਾਂ ਦੀ ਮਾਰ ਨਾਲ ਬਿਮਾਰ ਮਰੀਜ਼ਾਂ ਲਈ ਇਕ ਮੈਡੀਕਲ ਕੈਂਪ ਲਗਾਇਆ | ਇਸ ਦੌਰਾਨ ਮੁਫਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਹੱਡੀਆਂ ਦੇ ਡਾ. ਐਲੀ ਐਮ. ਜਮੀਲ ਬਾਲੀ, ਡਾ. ਜੀਤ ਸਾਜਨ ਤੇ ਐਲੀ ਡਾ. ਅਸ਼ੋਕ ਪੁਰੀ ਵਿਸ਼ੇਸ਼ ਤੌਰ 'ਤੇ ਪੁੱਜੇ | ਪ੍ਰੋਗਰਾਮ ਦੇ ਪ੍ਰਾਜੈਕਟ ਚੇਅਰਮੈਨ ਐਲੀ ਰਮੇਸ਼ ਕੁਮਾਰ ਸਨ | ਚੋਅ 'ਚ ਹੜ੍ਹਾਂ ਦੀ ਮਾਰ ਨਾਲ ਵੱਗਦੇ ਗੰਦੇ ਪਾਣੀ ਦੇ ਕਾਰਨ ਰਹਿਣ ਵਾਲੇ ਲੋਕਾਂ 'ਚ ਸਕਿਨ ਦੀਆਂ ਬਿਮਾਰੀਆਂ ਤੇ ਬੁਖ਼ਾਰ ਆਦਿ ਨਾਲ ਪੀੜਤ 85 ਮਰੀਜ਼ਾਂ ਨੂੰ ਚੈੱਕ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਐਮ. ਜਮੀਲ ਬਾਲੀ ਨੇ ਦੱਸਿਆ ਕਿ ਗੰਦੇ ਪਾਣੀ 'ਚ ਘੁੰਮਣ ਨਾਲ ਚਮੜੀ ਦੀਆਂ ਬਿਮਾਰੀਆਂ ਅਕਸਰ ਹੋ ਜਾਂਦੀਆਂ ਹਨ, ਜਿਸ ਲਈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲੱਤਾਂ ਉੱਪਰ ਸਰ੍ਹੋਂ ਦੇ ਤੇਲ ਦਾ ਅਕਸਰ ਇਸਤੇਮਾਲ ਕਰਨ | ਉਪਰੰਤ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਐਲੀ ਸੁਸ਼ੀਲ ਕੁਮਾਰ ਦੇ ਯਤਨਾਂ ਨਾਲ ਸਮੁੱਚੇ ਭਾਰਤ ਵਿਚ ਅੱਜ ਦਾ ਦਿਨ ਸੇਵਾ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਡਾ. ਜੀਤ ਸਾਜਨ ਤੇ ਪ੍ਰਾਜੈਕਟ ਚੇਅਰਮੈਨ ਐਲੀ ਰਮੇਸ਼ ਕੁਮਾਰ ਨੂੰ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਲੋਕਾਂ ਨੂੰ ਬੂਟੇ ਵੀ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਗੋਗੋਂ ਤੋਂ ਹੜ੍ਹ ਪੀੜਤਾਂ ਲਈ ਰਸਦ ਦੀ ਟਰਾਲੀ ਰਵਾਨਾ ਅਗਲੀ ਖ਼ਬਰ ਪੰਜਾਬ ਕਾਂਗਰਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ-ਰਾਜਾ ਵੜਿੰਗ
Ad Position 24