ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਹੜ੍ਹਾਂ ਦੀ ਮਾਰ ਝੱਲ ਰਹੇ ਮਾਝਾ ਖੇਤਰ ਦੇ ਹੜ੍ਹ ਪੀੜਤਾਂ ਲਈ ਨਜ਼ਦੀਕੀ ਪਿੰਡ ਗੋਗੋਂ ਵਾਸੀਆਂ ਵਲੋਂ ਸੁੱਕੀ ਰਸਦ ਭੇਜੀ ਗਈ ਹੈ | ਐੱਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਮੂਹ ਨਗਰ ਵਾਸੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਗੋਗੋਂ ਵਿਖੇ 200 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਤੇ 150 ਦੇ ਕਰੀਬ ਪਾਣੀ ਦੀਆਂ ਪੇਟੀਆਂ ਹੜ੍ਹ ਪੀੜਤਾਂ ਲਈ ਟਰਾਲੀ 'ਚ ਰਵਾਨਾ ਕੀਤੀਆਂ ਗਈਆਂ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੁਝਾਰ ਸਿੰਘ ਬੈਂਸ ਤੇ ਰਸ਼ਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਰਸਦ ਲਈ ਐੱਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਵਲੋਂ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਵਾਲੇ ਨਾਲ ਸੰਪਰਕ ਕੀਤਾ ਕਰਕੇ ਡੇਰਾ ਬਾਬਾ ਨਾਨਕ ਖੇਤਰ 'ਚ ਲੋੜਵੰਦ ਹੜ੍ਹ ਪੀੜਤਾਂ ਤੱਕ ਸੁੱਕੀ ਰਸਦ ਪਹੁੰਚਦੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਵੀ ਹੜ੍ਹ ਪੀੜਤਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ | ਰਸਦ ਦੀਆਂ ਕਿੱਟਾਂ ਤਿਆਰ ਕਰਨ ਜੁਝਾਰ ਸਿੰਘ ਬੈਂਸ, ਰਸ਼ਵਿੰਦਰ ਸਿੰਘ ਬੈਂਸ, ਨੰਬਰਦਾਰ ਸੁਰਜੀਤ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਸੋਢੀ ਸਿੰਘ, ਜੱਸਾ ਬੈਂਸ, ਦੀਪਕ ਕੁਮਾਰ, ਸੁਰਜੀਤ ਸਿੰਘ ਝੱਲੀ, ਕਾਲੂ, ਜੋਤਾ ਬੈਂਸ ਤੇ ਹੋਰ ਹਾਜ਼ਰ ਹੋਏ |