ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਇਲਾਕੇ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸੱਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਵਫ਼ਤ ਨੇ ਐੱਸ. ਡੀ. ਐੱਮ. ਗੜ੍ਹਸ਼ੰਕਰ ਸੰਜੀਵ ਕੁਮਾਰ ਗੌੜ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗੀਆਂ | ਵਫਦ ਨੇ ਐੱਸ. ਡੀ. ਐੱਮ. ਸੰਜੀਵ ਕੁਮਾਰ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਪਹਿਲ ਦੇ ਅਧਾਰ 'ਤੇ ਮਦਦ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਦੀ ਸੁੰਚਾਰ ਢੰਗ ਨਾਲ ਨਿਕਾਸੀ ਲਈ ਸ਼ਹਿਰ 'ਚ 9 ਬੰਦ ਕੀਤੀਆਂ ਪੁਲੀਆਂ ਨੂੰ ਖੋਲਿ੍ਹਆ ਜਾਵੇ ਅਤੇ ਬੰਦ ਪਏ ਨਾਲੇ ਤੇ ਖੱਡਾਂ ਦੀ ਸਫਾਈ ਕਰਵਾਈ ਜਾਵੇ | ਉਨ੍ਹਾਂ ਮੰਗ ਕੀਤੀ ਕਿ ਹੜ੍ਹਾਂ ਨਾਲ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਇਸ ਮੌਕੇ ਦਰਸ਼ਨ ਸਿੰਘ ਮੱਟੂ, ਹੈਪੀ ਸਾਧੋਵਾਲ, ਰੌਕੀ ਮੋਇਲਾ, ਡਾ. ਲਖਵਿੰਦਰ ਕੁਮਾਰ ਲੱਕੀ, ਸ਼ਿੰਦਾ ਗੋਲੀਆਂ ਆਦਿ ਹਾਜ਼ਰ ਹੋਏ |