17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਭਾਰਤੀ ਕਿਸਾਨ ਸੰਘ ਜ਼ਿਲ੍ਹਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-09-2025
ਮੁਕੇਰੀਆਂ, 5 ਸਤੰਬਰ (ਰਾਮਗੜ੍ਹੀਆ)-ਭਾਰਤੀ ਕਿਸਾਨ ਸੰਘ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ 'ਚ ਬਾਗੋਵਾਲ ਮੁਕੇਰੀਆਂ ਵਿਖੇ ਹੋਈ | ਮੀਟਿੰਗ 'ਚ ਹੜ੍ਹਾਂ ਕਾਰਨ ਪੈਦਾ ਹੋ ਰਹੇ ਬੁਰੇ ਹਾਲਾਤਾਂ ਨੂੰ ਰੋਕਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਆਗੂਆਂ ਨੇ ਕਿਹਾ ਕਿ ਪਸ਼ੂਆਂ ਦੀ ਤੰਦਰੁਸਤੀ ਲਈ ਆਪਣੇ ਘਰ, ਪਸ਼ੂ ਬਾੜੇ ਤੇ ਆਸ-ਪਾਸ ਦੀ ਸਫ਼ਾਈ ਰੱਖ ਕੇ ਮਾਨਵਤਾ ਵਿਖਾਉਂਦੇ ਹੋਏ ਪ੍ਰਸ਼ਾਸਨ ਦੀ ਮਦਦ ਕਰਨੀ ਹੈ | ਗੰਦੇ ਦੁਰਗੰਧ ਵਾਲੇ ਥਾਂ ਦੀ ਸਾਫ਼ ਸਫ਼ਾਈ ਕਰਨ ਵੇਲੇ ਹਰ ਵਿਅਕਤੀ ਮਾਸਕ, ਦਸਤਾਨੇ ਤੇ ਰਬੜ ਬੂਟ ਜ਼ਰੂਰ ਪਾਉਣ, ਪਾਣੀ ਦਾ ਨਿਕਾਸ ਯਕੀਨੀ ਬਣਾਇਆ ਜਾਵੇ, ਜਿਥੇ ਪਾਣੀ ਖੜ੍ਹਾ ਹੋ ਉਥੇ ਡੀਜ਼ਲ ਜਾਂ ਹੋਰ ਦਵਾਈਆਂ ਵਰਤ ਕੇ ਮੱਛਰ ਪੈਦਾ ਹੋਣ ਤੋਂ ਰੋਕੇ ਜਾਣ | ਭਾਰਤੀ ਕਿਸਾਨ ਸੰਘ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਵਿਕਰਮ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜਾਗਰੂਕ ਕਰਦੇ ਹੋਏ ਹੜ੍ਹਾਂ ਕਾਰਨ ਪੈਦਾ ਹੋ ਰਹੇ ਸਿਹਤ ਸੰਬੰਧੀ ਹਾਲਾਤਾਂ ਨਾਲ ਨਜਿੱਠਣ ਲਈ ਸਮਾਂ ਰਹਿੰਦੇ ਹਦਾਇਤਾਂ ਕੀਤੀਆਂ ਜਾਣ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਿਹਤ ਵਿਭਾਗ ਦੀਆਂ ਟੁਕੜੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਹਰ ਸ਼ਹਿਰ, ਪਿੰਡ, ਢਾਣੀ, ਡੇਰਾ ਆਦਿ ਦੇ ਦੌਰੇ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਥੋੜੇ੍ਹ ਸਮੇਂ ਦੇ ਛੋਟੇ-ਛੋਟੇ ਕੈਂਪ ਲਗਾਉਣ, ਟੀ. ਵੀ., ਅਖ਼ਬਾਰ, ਸੋਸ਼ਲ ਮੀਡੀਆ ਆਦਿ ਰਾਹੀਂ ਜਾਗਰੂਕਤਾ ਫੈਲਾਈ ਜਾਵੇ, ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਆਪਣੇ ਪਿੰਡ ਦੀ ਹਰ ਤਰ੍ਹਾਂ ਨਾਲ ਗਲੀਆਂ, ਨਾਲੀਆਂ, ਛੱਪੜਾਂ, ਕੂੜਾ ਸੁੱਟਣ ਵਾਲੀ ਥਾਂ ਦੀ ਸਾਫ਼ ਸਫ਼ਾਈ ਹਰ ਦਿਨ ਯਕੀਨੀ ਬਣਾਈ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ, ਪੰਜਾਬ ਰਾਜ ਕਾਰਜਕਾਰਨੀ ਮੈਂਬਰ ਵਿਕਰਮ ਸਿੰਘ, ਖ਼ਜ਼ਾਨਚੀ ਨਰੇਸ਼ ਕੁਮਾਰ ਤੇ ਬਖ਼ਸ਼ੀ ਰਾਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਬਾਦਕਰ ਸੰਘਰਸ਼ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਰਾਹਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ <br/> ਅਗਲੀ ਖ਼ਬਰ ਪਿੰਡ ਧੂੰਦਾ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਹੜ੍ਹ ਪੀੜਤਾਂ ਨੂੰ ਮਿਲਣਗੇ-ਸਿੱਕੀ <br/>
Ad Position 24