17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿੰਡ ਧੂੰਦਾ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਹੜ੍ਹ ਪੀੜਤਾਂ ਨੂੰ ਮਿਲਣਗੇ-ਸਿੱਕੀ <br/>

Ad Position 21
No active advertisement
ਅਜੀਤ ਡੈਸਕ 06-09-2025
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਵੱਖ-ਵੱਖ ਹਲਕਿਆਂ ਦੇ ਲੋਕਾਂ ਨੂੰ ਮਿਲ ਕੇ ਉਨਾ ਦੇ ਦੁੱਖ ਦਰਦ ਜਾਨਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂ ਪਿੰਡਾਂ ਵਿਚ ਜਾ ਰਹੇ ਹਨ ਅਤੇ ਮਦਦ ਵੀ ਕਰ ਰਹੇ ਹਨ | ਇਸੇ ਹੀ ਸੰਬੰਧ ਵਿਚ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਪਿੰਡ ਧੂੰਦਾ ਵਿਖੇ ਢਾਏ ਹੇਠਲੀ ਛੇ ਸੌ ਏਕੜ ਜ਼ਮੀਨ ਦੀ ਢਾਲ ਵਾਂਗ ਖੜੇ ਬੰਨ ਨੂੰ ਖੋਰਾ ਲੱਗਣ ਦੀ ਖ਼ਬਰ ਮਿਲਣ 'ਤੇ ਆਪਣੀ ਟੀਮ ਨੂੰ ਪਿੰਡ ਧੂੰਦਾ ਵਿਖੇ ਭੇਜਿਆ, ਜਿੰਨਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪੋਕਲੈਨ ਮਸ਼ੀਨ ਲਗਾ ਕੇ ਫੋਰਨ ਮਿੱਟੀ ਪਾ ਕੇ ਅਤੇ ਤਰਪਾਲਾਂ ਪਾ ਕੇ ਬੰਨ੍ਹ ਨੂੰ ਰੁੜਨ ਤੋਂ ਬਚਾਅ ਲਿਆ | ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਮਨਜੀਤ ਸਿੰਘ ਸਿੱਕੀ ਨੇ ਦੱਸਿਆ ਕਿ ਪਿੰਡ ਧੂੰਦਾ ਦੇ ਹੜ੍ਹ ਪੀੜਤਾਂ ਦੀ ਸਾਰ ਲੈਣ ਵਾਸਤੇ ਪਿੰਡ ਧੂੰਦਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਮੰਡ ਖੇਤਰ ਦਾ ਦੌਰਾ ਕਰਨ ਲਈ ਅਤੇ ਨੁਕਾਸਨੀਆ ਗਈਆਂ ਫ਼ਸਲਾਂ ਅਤੇ ਘਰਾਂ ਬਾਰੇ ਮੁਸ਼ਕਿਲਾਂ ਸੁਣਨ ਲਈ ਪਹੁੰਚ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਸੰਘ ਜ਼ਿਲ੍ਹਾ ਦੀ ਮੀਟਿੰਗ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਦੇਵੀਦਾਸ ਤੋਂ ਸੇਵਾਦਾਰ ਚਾਰੇ ਦੀ ਟਰਾਲੀ ਲੈ ਕੇ ਡੇਰਾ ਬਾਬਾ ਨਾਨਕ ਲਈ ਰਵਾਨਾ
Ad Position 24