17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਨੂੰ ਸੰਤ-ਮਹਾਂਪੁਰਸ਼ਾਂ ਵਲੋਂ ਰਾਹਤ ਸਮੱਗਰੀ ਭੇਟ

Ad Position 21
No active advertisement
ਅਜੀਤ ਡੈਸਕ 06-09-2025
ਦਸੂਹਾ, 5 ਸਤੰਬਰ (ਭੁੱਲਰ)-ਹੜ੍ਹ ਪੀੜਤ ਪਰਿਵਾਰਾਂ ਲਈ ਸੰਤ-ਮਹਾਂਪੁਰਸ਼ਾਂ ਵਲੋਂ ਰਾਹਤ ਸਮਗਰੀ ਭੇਟ ਕੀਤੀ ਗਈ | ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ, ਸੰਤ ਰਾਮ ਗਿਰ ਰਾਜਪੁਰ ਕੰਢੀ ਵਾਲੇ, ਸੰਤ ਨਰੇਸ਼ ਗਿਰ ਨੰਗਲ ਖੂੰਗੇ ਵਾਲੇ, ਸੰਤ ਗੁਰਮੇਲ ਦਾਸ ਭਟੋਲੀ ਵਾਲੇ, ਬਾਬਾ ਤੇਜਾ ਸਿੰਘ, ਜਸਵਿੰਦਰ ਬਿੱਟੂ ਨੇ ਦੱਸਿਆ ਕਿ ਆਟਾ, ਚਾਵਲ, ਚੀਨੀ, ਦਾਲਾਂ, ਸਰ੍ਹੋਂ ਦਾ ਤੇਲ, ਨਮਕ, ਮਿਰਚ-ਮਸਾਲਾ, ਹਲਦੀ, ਚਾਹ-ਪੱਤੀ, ਆਲੂ, ਪਿਆਜ਼, ਸੁੱਕਾ ਦੁੱਧ, ਨਿਊਟਰੀ, ਰਸ ਤੇ ਬਿਸਕੁਟਾਂ ਦੇ ਪੈਕਟ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਸਾਬਣ, ਸੈਂਪੂ ਤੇ ਮੱਛਰ ਮਾਰ ਅਗਰਬੱਤੀਆਂ, ਪਾਣੀ, ਪਸ਼ੂਆਂ ਲਈ ਚਾਰੇ ਦੇ ਪੈਕਟ ਆਚਾਰ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ ਕੀਤੀਆਂ | ਰਾਹਤ ਸਮਗਰੀ ਦੀਆਂ ਟਰਾਲੀਆਂ ਰਵਾਨਾ ਕਰਨ ਸਮੇਂ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਮੌਕੇ ਅਵਤਾਰ ਸਿੰਘ ਟਾਂਡਾ, ਬਲਵਿੰਦਰ ਤੱਖੀ, ਅਵਤਾਰ ਸਿੰਘ, ਕਿ੍ਸ਼ਨ, ਰੌਸ਼ਨ ਲਾਲ, ਅਸ਼ੋਕ ਕੁਮਾਰ, ਬਾਬੂ ਹਰਬੰਸ ਲਾਲ, ਬੀਬੀ ਜਸਵੀਰ ਕੋਰ, ਬੀਬੀ ਜਤਿੰਦਰ ਕੌਰ, ਬੀਬੀ ਮਨਜਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਟਾਂਡਾ ਗੌਰਵ ਵਲੋਂ ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਸਨਮਾਨਿਤ ਅਗਲੀ ਖ਼ਬਰ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ
Ad Position 24