17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲਾਇਨਜ਼ ਕਲੱਬ ਟਾਂਡਾ ਗੌਰਵ ਵਲੋਂ ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-09-2025
ਟਾਂਡਾ ਉੜਮੁੜ, 5 ਸਤੰਬਰ (ਭਗਵਾਨ ਸਿੰਘ ਸੈਣੀ)-ਲਾਇਨਜ਼ ਕਲੱਬ ਟਾਂਡਾ ਗੌਰਵ ਵਲੋਂ ਬਾਰ੍ਹਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਨ ਵਾਲੀ ਵਿਦਿਆਰਥਣ ਪੂਜਾ ਗੁਪਤਾ ਪੁੱਤਰੀ ਵਿਨੋਦ ਗੁਪਤਾ ਨੂੰ ਉਸ ਦੀ ਉੱਚ ਸਿੱਖਿਆ ਜਾਰੀ ਰੱਖਣ ਲਈ ਇਕ ਕੰਪਿਊਟਰ ਭੇਟ ਕੀਤਾ ਤੇ 80 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦੇ ਤਹਿਤ ਗਰੈਜੂਏਸ਼ਨ ਕੋਰਸ ਵਿਚ ਐੱਚ. ਆਈ. ਐਮ. ਟੀ. ਕਾਲਜ 'ਚ ਦਾਖ਼ਲਾ ਕਰਵਾਇਆ | ਇਸ ਮੌਕੇ ਕਲੱਬ ਦੇ ਪ੍ਰਧਾਨ ਲੋਕੇਸ਼ ਵਸ਼ਿਸ਼ਟ ਨੇ ਕਿਹਾ ਕਿ ਲਾਇਨਜ਼ ਕਲੱਬ ਟਾਂਡਾ ਗੌਰਵ ਸਦਾ ਹੀ ਯੋਗ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ | ਇਹ ਸਕਾਲਰਸ਼ਿਪ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਮਿਹਨਤ ਤੇ ਲਗਨ ਦੀ ਕਦਰ ਹੈ | ਸਾਬਕਾ ਗਵਰਨਰ ਰਾਜੀਵ ਕੁਕਰੇਜਾ ਨੇ ਵੀ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਯਤਨ ਨਾ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਵੱਲ ਉਤਸ਼ਾਹਿਤ ਕਰਦੇ ਹਨ, ਬਲਕਿ ਸਮਾਜ 'ਚ ਇਕ ਸਕਾਰਾਤਮਿਕ ਸੰਦੇਸ਼ ਵੀ ਪਹੁੰਚਾਉਂਦੇ ਹਨ | ਇਸ ਮੌਕੇ ਕਲੱਬ ਦੇ ਮੈਂਬਰ ਡਾ. ਕੇਵਲ ਨੇ ਕਿਹਾ ਇਹ ਸਕਾਲਰਸ਼ਿਪ ਉਸ ਦੀ ਅਕਾਦਮਿਕ ਪ੍ਰਾਪਤੀਆਂ ਦੀ ਪ੍ਰਸ਼ੰਸਾ ਹੈ, ਜੋ ਹੋਰ ਵਿਦਿਆਰਥੀਆਂ ਨੂੰ ਵੀ ਸਿੱਖਿਆ ਪ੍ਰਤੀ ਗੰਭੀਰ ਹੋਣ ਲਈ ਪ੍ਰੇਰਿਤ ਕਰੇਗੀ | ਇਸ ਮੌਕੇ ਭਾਰਤ ਰਤਨ ਟੰਡਨ, ਰੋਹਿਤ ਟੰਡਨ, ਡਾ. ਰਣਜੀਤ ਸਿੰਘ, ਸੁਰੇਸ਼ ਜੈਨ, ਵਿਨੋਦ ਗੁਪਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਟ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਸੰਤ-ਮਹਾਂਪੁਰਸ਼ਾਂ ਵਲੋਂ ਰਾਹਤ ਸਮੱਗਰੀ ਭੇਟ
Ad Position 24