ਹੁਸ਼ਿਆਰਪੁਰ, 5 ਸਤੰਬਰ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕਲੱਬ ਦੇ ਪ੍ਰਧਾਨ ਰਾਜਨ ਕੁਮਾਰ ਸੈਣੀ ਤੇ ਕਲੱਬ ਦੇ ਸਕੱਤਰ ਡਾ. ਹਰਸ਼ਵਿੰਦਰ ਸਿੰਘ ਦੀ ਅਗਵਾਈ ਵਿਚ ਲਗਪਗ 76000 ਰੁਪਏ ਦੀ ਸੱਮਗਰੀ, ਜਿਸ ਵਿਚ ਦਵਾਈਆਂ, 12 ਪੇਟੀਆਂ ਸਰੋਂ ਦੇ ਤੇਲ ਤੇ 150 ਦੇ ਕਰੀਬ ਪਾਲੀਥੀਨ ਤਰਪਾਲਾਂ, ਜਿਲ੍ਹਾਂ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਰਾਹੀਂ ਭੇਜੀਆਂ ਗਈਆਂ | ਇਸ ਸੰਬੰਧੀ ਸਾਬਕਾ ਪ੍ਰਧਾਨ ਤੇ ਪ੍ਰਾਜੈਕਟ ਚੇਅਰਮੈਨ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਨੇ ਦੱਸਿਆ ਕੇ ਕਲੱਬ ਵਲੋਂ ਇਸ ਸਮਗਰੀ ਦੀ ਖ਼ਰੀਦ, ਜ਼ਿਲ੍ਹਾ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਕੇ, ਕਲੱਬ ਦੇ ਪਾਸਟ ਅਸਿਸਟੈਂਟ ਗਵਰਨਰ ਭੁਪਿੰਦਰ ਕੁਮਾਰ ਦੀ ਨਿਗਰਾਨੀ ਹੇਠ ਕੀਤੀ ਗਈ | ਇਸ ਮੌਕੇ ਨਰੇਸ਼ ਕੁਮਾਰ ਸਾਬਾ ਤੇ ਵਿਜੇ ਕੁਮਾਰ ਚੌਧਰੀ, ਕੁਲਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਨਰੇਸ਼ ਕੁਮਾਰ ਹਾਂਡਾ, ਵਿਸ਼ਵ ਬੰਦੂ, ਵਿਜੇ ਕੁਮਾਰ ਬੱਸੀ ਪੁਰਾਣੀ, ਵਿਜੇ ਕੁਮਾਰ ਚੌਧਰੀ, ਹਰਸ਼ਵਿੰਦਰ ਸਿੰਘ, ਭੁਪਿੰਦਰ ਕੁਮਾਰ, ਕੁਲਦੀਪ ਸਿੰਘ, ਅਮਨਦੀਪ ਸਿੰਘ, ਜਰਨੈਲ ਸਿੰਘ ਧੀਰ ਤੇ ਹੋਰ ਹਾਜ਼ਰ ਸਨ |