17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵਿਦਿਆਰਥੀਆਂ ਨਾਲ ਆਨਲਾਈਨ ਅਧਿਆਪਕ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-09-2025
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਵਿਜੇ ਕੁਮਾਰ ਦੀ ਅਗਵਾਈ 'ਚ ਆਨਲਾਈਨ ਅਧਿਆਪਕ ਦਿਵਸ ਮਨਾਇਆ | ਪ੍ਰੋ: ਵਿਜੇ ਕੁਮਾਰ ਵਲੋਂ ਡਾ. ਰਾਧਾਕਿ੍ਸ਼ਨਨ ਦੇ ਜਨਮ ਦਿਵਸ 'ਤੇ ਮਨਾਏ ਜਾਂਦੇ ਇਸ ਦਿਵਸ 'ਤੇ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਆਦਰਸ਼ਾਂ-ਸਿਧਾਂਤਾ-ਸੰਸਕਾਰਾਂ 'ਤੇ ਚੱਲਦੇ ਹੋਏ ਸਮਾਜ ਦੀ ਸੇਵਾ ਕਰਨ ਲਈ, ਉਨ੍ਹਾਂ ਦੀ ਤਰ੍ਹਾਂ ਹੀ ਚੰਗਾ ਅਧਿਆਪਕ ਬਣ ਕੇ ਆਉਣ ਵਾਲੀ ਪੀੜ੍ਹੀ ਵਿਚ ਚੰਗੇ ਗੁਣ ਭਰਨ, ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਦੇਸ਼ ਦਾ ਭਵਿੱਖ ਉੱਜਵਲ ਹੋ ਸਕੇ | ਉਨ੍ਹਾਂ ਕਿਹਾ ਕਿ ਅਧਿਆਪਕ ਬਣਨਾ ਆਸਾਨ ਹੈ ਪਰ ਇਕ ਚੰਗਾ ਅਧਿਆਪਕ ਬਣਨਾ ਆਸਾਨ ਨਹੀਂ ਹੈ | ਇਸ ਮੌਕੇ ਕਾਲਜ 'ਚ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਜੀ. ਐਸ. ਟੀ. ਦਰਾਂ 'ਚ ਕਟੌਤੀ ਕਰਨਾ ਸ਼ਲਾਘਾਯੋਗ-ਹੀਰਾਹਾਰ, ਬਾਵਾ ਅਗਲੀ ਖ਼ਬਰ ਕੁਆਂਟਮ ਪੇਪਰਜ਼ ਮਿੱਲ ਵਲੋਂ ਹੜ੍ਹ ਪੀੜਤਾਂ ਲਈ ਰੈੱਡ ਕਰਾਸ ਨੂੰ 5 ਲੱਖ ਦਾ ਸਹਿਯੋਗ-ਡੀ. ਸੀ.
Ad Position 24