17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੰਦਰ 'ਚੋਂ ਨਕਦੀ ਤੇ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 06-09-2025
ਮਾਹਿਲਪੁਰ, 5 ਸਤੰਬਰ (ਰਜਿੰਦਰ ਸਿੰਘ)-ਬੀਤੀ ਰਾਤ ਪਿੰਡ ਟੂਟੋ ਮਾਜਾਰਾ ਵਿਖੇ ਚੋਰਾਂ ਵਲੋਂ ਪ੍ਰਾਚੀਨ ਮਾਤਾ ਦਾ ਮੰਦਰ ਸ੍ਰੀ ਮਾਈ ਬਾਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਜਾਣਕਾਰੀ ਅਨੁਸਾਰ ਮੰਦਰ ਦੇ ਭਗਤ ਦੀਪ ਨੇ ਦੱਸਿਆ ਕਿ ਚੋਰ ਮੰਦਰ ਦੇ ਗੱਲੇ ਦੇ ਤਾਲਿਆਂ ਦੀ ਭੰਨ੍ਹ-ਤੋੜ ਕਰਕੇ ਸੱਤ ਕੁ ਹਜ਼ਾਰ ਰੁਪਏ, ਅਣਸੀਤੇ ਕੱਪੜੇ, ਬੱਚਾ ਖਿਡੌਣਾ, ਮੋਟਰ ਤੇ ਲੋਹੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਉਨ੍ਹਾਂ ਦੱਸਿਆ ਕਿ ਕੈਮਰਿਆਂ ਅਨੁਸਾਰ ਦੋ ਮੋਟਰਸਾਈਕਲ 'ਤੇ ਆਏ ਤੇ ਥੋੜੇ ਹੀ ਸਮੇਂ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ | ਉਸੇ ਰਾਤ ਚੋਰ ਇਕ ਟਿਊਬਵੈੱਲ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਪਤੀ ਪਤਨੀ 'ਤੇ ਘਰ 'ਚ ਦਾਖਲ ਹੋ ਕੇ ਭੰਨਤੋੜ ਕਰਨ ਦਾ ਦੋਸ਼
Ad Position 24