17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕੇਰਲ ਤੋਂ ਭਾਰਤ ਦਰਸ਼ਨ ਯਾਤਰਾ 'ਤੇ ਨਿਕਲੇ ਮੈਂਬਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-09-2025
ਹੁਸ਼ਿਆਰਪੁਰ, 5 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਘਿਆਨ ਵੈਦਿਕ ਅਧਿਐਨ ਕੇਂਦਰ ਤੇ ਮਨੋਹਰ ਸੇਵਾ ਸੰਮਤੀ ਦੇ ਅਗਵਾਈ 'ਚ ਮਨੋਹਰ ਵਾਟਿਕਾ ਸਿਵਲ ਲਾਇਨਜ਼ ਹੁਸ਼ਿਆਰਪੁਰ ਯੋਧਾ ਮੱਲ ਰੋਡ ਵਿਖੇ ਕੇਰਲ ਤੋਂ ਭਾਰਤ ਦਰਸ਼ਨ 'ਤੇ ਨਿਕਲੇ ਮੈਂਬਰਾਂ ਦਾ ਸਨਮਾਨ ਪ੍ਰਮੁੱਖ ਸਮਾਜਸੇਵੀ ਸੇਠ ਨਵਦੀਪ ਅਗਰਵਾਲ ਦੀ ਅਗਵਾਈ 'ਚ ਕੀਤਾ | ਯਾਤਰਾ ਸੰਬੰਧੀ ਡਾ. ਅਰੁਣਾ ਸ਼ੁਕਲਾ ਨੇ ਦੱਸਿਆ ਕਿ ਦੇਸ਼ ਦੀਆਂ ਸਾਰੀਆਂ ਨਦੀਆਂ 'ਚ ਸੰਕਲਪ, ਇਸ਼ਨਾਨ, ਵਿਸ਼ਵ ਸ਼ਾਂਤੀ ਤੇ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਸੈਨਿਕਾਂ ਦਾ ਪਿੰਡ ਦਾਨ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦਾ ਦਲ ਸਾਰੇ ਭਾਰਤ ਦੀ ਯਾਤਰਾ 'ਤੇ ਨਿਕਲਿਆ ਹੋਇਆ ਹੈ | ਇਸ ਮੌਕੇ ਕੇਂਦਰ ਦੇ ਪ੍ਰਬੰਧਕ ਕ੍ਰਿਸ਼ਨ ਚੌਬੇ ਨੇ ਗੋਕਲ ਵਾਸੀ ਪ੍ਰੋ. ਬਿ੍ਜ ਬਿਹਾਰੀ ਚੌਬੇ ਵਲੋਂ ਰਚਿਤ ਤੇ ਸੰਪਾਦਿਤ ਵੈਦਿਕ ਗ੍ਰੰਥਾਂ ਤੋਂ ਜਾਣੂ ਕਰਵਾਇਆ | ਸਮਾਗਮ ਦੇ ਅੰਤ 'ਚ ਸਨਮਾਨ ਕਰਦੇ ਹੋਏ ਸੇਠ ਨਵਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਰਾਸ਼ਟਰ ਅਤੇ ਧਰਮ ਦੀ ਸੇਵਾ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਦੀਆਂ ਸੰਗਤਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਤੇ 15 ਭਗਤਾਂ ਨੂੰ ਸਮਰਪਿਤ 16 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
Ad Position 24