ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹਰਵੀਰ ਸਿੰਘ ਦੇ ਕਤਲ ਦੇ ਵਿਰੋਧ 'ਚ ਬੁੱਲੋ੍ਹਵਾਲ 'ਚ ਰੋਸ ਮਾਰਚ ਕੱਢਿਆ <br/>

Ad Position 21
No active advertisement
ਬੁੱਲੋ੍ਹਵਾਲ ਵਿਖੇ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਕ ਆਗੂ ਪੰਜ ਸਾਲਾ ਹਰਵੀਰ ਸਿੰਘ ਦੇ ਕਤਲ ਵਿਰੁੱਧ ਸਾਂਝੇ ਤੌਰ 'ਤੇ ਰੋਸ ਮਾਰਚ ਕੱਢਦੇ ਹੋਏ | ਤਸਵੀਰ : ਲੁਗਾਣਾ <br/> 23-09-2025
ਬੁੱਲ੍ਹੋਵਾਲ, 21 ਸਤੰਬਰ (ਲੁਗਾਣਾ)-ਵਹਿਸ਼ੀ ਪ੍ਰਵਾਸੀ ਹੱਥੋਂ ਦਰਿੰਦਗੀ ਦਾ ਸ਼ਿਕਾਰ ਹੋਏ ਪੰਜ ਸਾਲਾ ਬੱਚੇ ਹਰਵੀਰ ਸਿੰਘ ਦੇ ਕਤਲ ਵਿਰੁੱਧ ਭਾਰੀ ਰੋਸ ਪ੍ਰਗਟ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵਲੋਂ ਕਸਬਾ ਬੁੱਲੋ੍ਹਵਾਲ ਵਿਖੇ ਰੋਸ ਮਾਰਚ ਕੱਢਿਆ, ਜਿਸ 'ਚ ਸੈਂਕੜਿਆਂ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਹੱਥਾਂ 'ਚ ਰੋਸ ਤਖ਼ਤੀਆਂ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮਾਰਚ ਦੌਰਾਨ ਪੰਜਾਬ ਸਰਕਾਰ ਤੋਂ ਪ੍ਰਵਾਸੀਆਂ ਵਿਰੁੱਧ ਠੋਸ ਕਾਨੂੰਨ ਬਣਾਉਣ ਤੇ ਪੰਜਾਬੀਆਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ ਗਈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼ਾਮਚੁਰਾਸੀ ਪ੍ਰੋ. ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਇਹ ਮਾਰਚ ਕਿਸੇ ਇਕ ਪਾਰਟੀ ਨਹੀਂ, ਸਗੋਂ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਜਾਗਦੀ ਜ਼ਮੀਰ ਵਲੋਂ ਕੱਢਿਆ ਗਿਆ ਹੈ | ਇਸ ਦੌਰਾਨ ਆਵਾਜ਼ ਏ ਕੌਮ ਵਲੋਂ ਨੋਬਲਜੀਤ ਸਿੰਘ, ਐਡਵੋਕੇਟ ਗੁਰਵੀਰ ਸਿੰਘ ਚੋਟਾਲਾ ਤੇ ਬੀ. ਐਸ. ਪੀ. ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਨੇ ਕੇਸ ਨੂੰ ਫਾਸਟ ਟਰੈਕ 'ਤੇ ਚਲਾਉਣ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਰਵਿੰਦਰ ਪਾਲ ਰਾਣਾ, ਜਗਦੀਪ ਸਿੰਘ ਲਾਂਬੜਾ, ਹਰਅਵਤਾਰ ਸਿੰਘ, ਸਰਪੰਚ ਸ਼ਮਨਦੀਪ ਸਿੰਘ ਲਾਂਬੜਾ, ਅਜਿੰਦਰ ਸਿੰਘ ਮਠਾਰੂ, ਕਾਲਾ ਸਰਪੰਚ, ਸੋਡੀ ਵਿਰਦੀ ਬੁੱਲੋਵਾਲ, ਰਾਜਾ ਸਰਪੰਚ ਬੁੱਲੋਵਾਲ, ਸੁਖਮਿੰਦਰ ਸਿੰਘ ਸੁੱਖ ਬੈਂਸ, ਸੰਦੀਪ ਕੁਮਾਰ ਮੋਨੂੰ, ਅਮਨ ਬੱਲ੍ਹੋਵਾਲ, ਪਿ੍ਤਪਾਲ ਸਿੰਘ ਢੱਡੇ ਫਤਿਹ ਸਿੰਘ, ਉਪਕਾਰ ਸਿੰਘ, ਲਖਵੀਰ ਸਿੰਘ ਲਾਂਬੜਾ, ਗਿਫ਼ਟੀ ਲਾਂਬੜਾ, ਭੁਪਿੰਦਰ ਸਿੰਘ ਲੰਬੜਦਾਰ ਹੇਜਮਾਂ, ਪਵਨ ਨਰਿਆਲਾਂ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਨੌਜਵਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੇਬਰ ਪਾਰਟੀ ਵਲੋਂ 'ਆਪ' ਵਿਧਾਇਕ ਖ਼ਿਲਾਫ਼ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਸੰਸਦ ਮੈਂਬਰ ਡਾ. ਰਾਜ ਤੇ ਵਿਧਾਇਕ ਜਿੰਪਾ ਵਲੋਂ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ <br/>
Ad Position 24
No active advertisement