ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲੇਬਰ ਪਾਰਟੀ ਵਲੋਂ 'ਆਪ' ਵਿਧਾਇਕ ਖ਼ਿਲਾਫ਼ ਰੋਸ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 23-09-2025
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਮੁੱਖ ਸੜਕ ਤੋਂ ਬਿਲਾਸਪੁਰ, ਮਹਿਤਪੁਰ ਆਦਿ ਪਿੰਡਾਂ ਨੂੰ ਜਾਂਦੀ ਸੜਕ 'ਤੇ ਪਿਛਲੇ ਕਰੀਬ 5 ਸਾਲਾਂ ਤੋਂ ਸਰਕੰਡੇ 'ਚ ਘਿਰੀ ਟੁੱਟੀ ਪੁਲੀ ਨੂੰ ਨਾ ਬਣਾਉਣ ਕਾਰਨ ਅਤੇ ਉਸ 'ਤੇ ਨਾ ਕੋਈ ਚਿਤਾਵਨੀ ਚਿੰਨ੍ਹ ਲਗਾਉਣ ਕਾਰਨ ਰਾਤ ਸਮੇਂ ਮੋਟਰਸਾਈਕਲ 'ਤੇ ਮਹਿਤਪੁਰ ਤੇ ਬਿਲਾਸਪੁਰ ਵਲੋਂ ਆ ਰਹੇ ਇਕ ਨੌਜਵਾਨ ਦੀ ਡਿੱਗਣ ਕਾਰਨ ਮੌਕੇ 'ਤੇ ਮੌਤ ਹੋ ਗਈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ | ਇਸ ਸੰਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੋਨੰੂ ਮਹਿਤਪੁਰ, ਅਸ਼ੋਕ ਭਾਟੀਆ ਤੇ ਇਲਾਕੇ ਦੇ ਲੋਕਾਂ ਵਲੋਂ ਸਰਕਾਰ ਤੇ 'ਆਪ' ਵਿਧਾਇਕ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ | ਧੀਮਾਨ ਨੇ ਕਿਹਾ ਕਿ ਵਿਧਾਇਕ ਦੀਆਂ ਅਣਗਹਿਲੀਆਂ ਕਾਰਨ ਅੱਜ ਉਕਤ ਪੁਲੀ ਦਾ ਕੰਮ ਸਿਰ੍ਹੇ ਨਹੀਂ ਚੜ੍ਹ ਸਕਿਆ | ਉਨ੍ਹਾਂ ਦੱਸਿਆ ਕਿ ਉਕਤ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਨੇ ਸਮਾਂ ਰਹਿੰਦਿਆਂ ਪੁਲੀ ਨਹੀਂ ਬਣਵਾਈ ਤੇ ਨਾ ਹੀ ਸਰਕੰਡੇ ਸਾਫ਼ ਕਰਵਾਏ | ਧੀਮਾਨ ਨੇ ਦੱਸਿਆ ਕਿ ਜਦੋਂ ਇਸ ਸੰਬੰਧੀ ਪ੍ਰੋਵਿਨਸ਼ਲ ਡਵੀਜ਼ਨ ਦੇ ਐਸ. ਡੀ. ਓ. ਪ੍ਰਵੀਨ ਕੁਮਾਰ ਨੇ ਕਿਹਾ ਕਿ 2 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ, ਸਰਕਾਰ ਨੂੰ ਇਸ ਦਾ ਐਸਟੀਮੇਟ ਬਣਾ ਕੇ ਭੇਜਿਆ ਜਾ ਚੁੱਕਾ ਹੈ | ਧੀਮਾਨ ਨੇ ਕਿਹਾ ਕਿ ਪੁਲੀ ਦੀ ਉਸਾਰੀ ਲਈ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਲੜਕੇ ਦੀ ਮੌਤ 'ਤੇ ਪੀੜਤ ਪਰਿਵਾਰ ਨੂੰ 40 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪਰਮਜੀਤ ਸਿੰਘ, ਮੁਨੀਸ਼ ਕੁਮਾਰ, ਪੇ੍ਰਮ ਨਾਥ, ਮਨੂੰ, ਗਗਨਪ੍ਰੀਤ, ਪ੍ਰਭਜੋਤ ਸਿੰਘ, ਧਰਮਿੰਦਰ ਸਿੰਘ, ਨਵਦੀਪ ਸਿੰਘ, ਪੰਕਜ ਕੁਮਾਰ, ਸੋਨੂੰ, ਰਸ਼ਪਾਲ ਕੁਮਾਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਟਿੱਬਾ ਸਾਹਿਬ 'ਚ ਸ਼ਹੀਦੀ ਸ਼ਤਾਬਦੀ ਤੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਮਾਗਮ 26 ਨੂੰ, ਤਿਆਰੀਆਂ ਮੁਕੰਮਲ... ਅਗਲੀ ਖ਼ਬਰ ਹਰਵੀਰ ਸਿੰਘ ਦੇ ਕਤਲ ਦੇ ਵਿਰੋਧ 'ਚ ਬੁੱਲੋ੍ਹਵਾਲ 'ਚ ਰੋਸ ਮਾਰਚ ਕੱਢਿਆ <br/>
Ad Position 24
No active advertisement