ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-1988-2023 ਤੇ ਹੁਣ 2025 ਦੇ ਹੜ੍ਹਾਂ ਨਾਲ ਹੋਏ ਜਾਨੀ ਮਾਲੀ ਨੁਕਸਾਨ ਕਾਰਨ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨਾਲਾਇਕੀਆਂ ਹਨ, ਜਿਨ੍ਹਾਂ ਨੇ ਕਦੇ ਦਰਿਆਵਾਂ ਦੇ ਕਿਨਾਰਿਆਂ-ਧੁੱਸੀ ਬੰਨਾਂ ਜਾਂ ਕਮਜ਼ੋਰ ਕੜੀਆਂ ਦੀ ਜਿਥੇ ਮੁਰੰਮਤ ਕਰਨੀ ਵੀ ਠੀਕ ਨਹੀਂ ਸਮਝੀ ਉਥੇ ਦਰਿਆਵਾਂ ਦੇ ਵਿਚ ਜਮਾਂ ਹੁੰਦੀ ਰਹੀ ਰੇਤ ਮਿੱਟੀ ਨੂੰ ਵੀ ਬਾਹਰ ਨਹੀਂ ਕੱਢਿਆ | ਦਰਿਆਵਾਂ ਵਿਚ ਥੋੜਾ ਜਿਹਾ ਪਾਣੀ ਆਉਣ ਨਾਲ ਵੀ ਦਰਿਆ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਆ ਜਾਂਦਾ ਹੈ | ਇਹ ਪ੍ਰਗਟਾਵਾ ਕਰਦੇ ਹੋਏ ਇੰਜ. ਸਤਨਾਮ ਸਿੰਘ ਧਨੋਆ ਅਤੇ ਸਰਬਜੀਤ ਸਿੰਘ ਟਿੱਕੂ ਨੇ ਕਿਹਾ ਕਿ ਜਿਥੇ ਡੈਮਾਂ ਦਾ ਕੰਟਰੋਲ ਕਰਨ ਵਾਲੀਆਂ ਸੰਸਥਾਵਾਂ ਸਮੇਂ-ਸਿਰ ਕਾਰਵਾਈ ਕਰਨ ਵਿਚ ਨਾਕਾਮ ਰਹੀਆਂ ਹਨ ਉਥੇ ਲੋਕਾਂ ਵਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ, ਸਮੇਂ-ਸਿਰ ਮੁਰੰਮਤ ਦੇ ਕਾਰਜ ਨਾ ਕਰਵਾਉਣ ਅਤੇ ਸੂਬੇ ਕੋਲ ਆਫ਼ਤਾਂ ਨਾਲ ਨਜਿੱਠਣ ਲਈ ਫ਼ੰਡਾਂ ਦੀ ਘਾਟ ਕਾਰਨ ਪੰਜਾਬੀਆਂ ਨੂੰ ਮੁਰੰਮਤ ਕਰਦੇ ਹਨ ਤਾਂ ਉਨ੍ਹਾਂ ਨੂੰ ਲੀਕੇਜ ਦਾ ਪਤਾ ਹੀ ਨਹੀਂ ਲਗਦਾ ਕਿ ਪਾਣੀ ਕਿਥੋਂ ਆਰ-ਪਾਰ ਲੰਘਦਾ ਹੈ | ਇਸੇ ਤਰ੍ਹਾਂ ਹੀ ਪਿੰਡ ਮਹਿਤਾਬਪੁਰ ਤੋਂ ਨੌਸ਼ਹਿਰਾ ਪਿੰਡ ਤੱਕ ਦੀ ਧੁੱਸੀ ਬੰਨ ਦਾ ਵੀ ਏਨਾ ਹੀ ਮਾੜਾ ਹਾਲਾ ਹੈ ਕਿ ਹਰ ਸਾਲ ਜਦੋਂ ਹੜ੍ਹ ਆਉਂਦੇ ਹਨ ਤਾਂ ਇਸ ਪਾਸੇ ਦੀ ਧੁੱਸੀ ਟੁੱਟ ਜਾਂਦੀ ਹੈ | ਸਮਾਂ ਰਹਿੰਦਿਆਂ ਜੇਕਰ ਸਰਕਾਰਾਂ ਨੇ ਇਨ੍ਹਾਂ ਬੰਨਾਂ ਦੀ ਮੁਰੰਮਤ ਕਰਵਾਏ ਤਾਂ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ | ਇੰਜ. ਧਨੋਆ ਤੇ ਮਾ. ਟਿੰਕੂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਥੋਂ ਲਗਾਤਾਰ ਧੁੱਸੀ ਬੰਨ ਵਿਚ ਪਾੜ ਪੈਂਦੇ ਹਨ ਉਥੇ ਕੰਕਰੀਟ ਦੀਆਂ ਪੱਕੀਆਂ ਦੀਵਾਰਾਂ ਬਣਾ ਕੇ ਲੋਕਾਂ ਦੇ ਨੁਕਸਾਨ ਹੋਣ ਤੋਂ ਬਚਾਉਣਾ ਚਾਹੀਦਾ ਹੈ |