ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

14ਵਾਂ ਆਰ.ਸੀ. ਚੋਪੜਾ ਮੈਮੋਰੀਅਲ ਨੈਸ਼ਨਲ ਮੂਟ ਕੋਰਟ ਮੁਕਾਬਲਾ ਕਰਵਾਇਆ <br/>

Ad Position 21
No active advertisement
ਨੈਸ਼ਨਲ ਮੂਟ ਕੋਰਟ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਮਹਿਮਾਨ ਤੇ ਸਟਾਫ਼ ਮੈਂਬਰ | <br/> 23-09-2025
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਲਾਅ ਕਾਲਜ ਵਲੋਂ 14ਵਾਂ ਆਰ. ਸੀ. ਚੋਪੜਾ ਮੈਮੋਰੀਅਲ ਦੋ-ਰੋਜ਼ਾ ਨੈਸ਼ਨਲ ਮੂਟ ਕੋਰਟ ਮੁਕਾਬਲਾ ਕਰਵਾਇਆ | ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ, ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਕੇਰਲ, ਰਾਜਸਥਾਨ, ਗੁਜਰਾਤ, ਤਾਮਿਲਨਾਡੂ ਤੇ ਪੱਛਮੀ ਬੰਗਾਲ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 44 ਟੀਮਾਂ ਨੇ ਮੁਕਾਬਲੇ 'ਚ ਹਿੱਸਾ ਲਿਆ | ਮੁਕਾਬਲੇ ਦੀ ਪ੍ਰਧਾਨਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਐੱਮ. ਐੱਸ. ਚੌਹਾਨ ਤੇ ਐੱਸ. ਡੀ. ਆਨੰਦ ਦੀ ਬੈਂਚ ਨੇ ਕੀਤੀ | ਜੀ. ਐਚ. ਜੀ., ਇੰਸਟੀਚਿਊਟ ਆਫ਼ ਲਾਅ, ਸਿੱਧਵਾ ਖ਼ੁਰਦ ਦੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਦ ਕਿ ਕ੍ਰਾਈਸਟ ਯੂਨੀਵਰਸਿਟੀ, ਬੈਂਗਲੁਰੂ ਨੂੰ ਉਪ ਜੇਤੂ ਘੋਸ਼ਿਤ ਕੀਤਾ | ਸਰਬੋਤਮ ਖੋਜ ਕਰਤਾ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਹਰਿਆਣਾ ਤੋਂ ਦਿਵਿਆ ਰੰਜਨ ਸਿੰਘ, ਦੂਜੀ ਸਰਬੋਤਮ ਖੋਜ ਕਰਤਾ ਐਡਵੋਕੇਟ ਬਾਲਾ ਸਾਹਿਬ ਆਪਟੇ ਕਾਲਜ ਆਫ਼ ਲਾਅ, ਮੁੰਬਈ ਤੋਂ ਨੰਦਿਨੀ ਦੇਵੇਂਦਰ ਗੋਰਡੇ, ਪਹਿਲੇ ਸਰਬੋਤਮ ਵਿਦਿਆਰਥੀ ਐਡਵੋਕੇਟ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਤੋਂ ਪ੍ਰਥਮ ਤੇ ਦੂਜਾ ਸਰਬੋਤਮ ਵਿਦਿਆਰਥੀ ਐਡਵੋਕੇਟ ਕ੍ਰਾਈਸਟ ਯੂਨੀਵਰਸਿਟੀ, ਬੰਗਲੌਰ ਤੋਂ ਵੇਦਾਂਤੀ ਬਖਸ਼ੀ ਰਹੀ | ਜੇਤੂ ਟੀਮ ਨੂੰ 21,000 ਦਾ ਨਕਦ ਇਨਾਮ ਤੇ ਟਰਾਫੀ ਮਿਲੀ, ਜਦ ਕਿ ਉਪ ਜੇਤੂ ਟੀਮ ਨੂੰ 11,000 ਤੇ ਟਰਾਫੀ ਮਿਲੀ | ਇਸ ਤੋਂ ਇਲਾਵਾ ਉਪ ਜੇਤੂ ਨੂੰ 5,100 ਦਾ ਨਕਦ ਇਨਾਮ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਸਰਬੋਤਮ ਮੂਟਰ, ਸਰਬੋਤਮ ਖੋਜ ਕਰਤਾ ਤੇ ਸਰਬੋਤਮ ਵਿਦਿਆਰਥੀ ਵਕੀਲ ਨੂੰ 5,100 ਦੇ ਨਕਦ ਇਨਾਮ ਤੇ ਦੂਜੇ ਸਰਬੋਤਮ ਖੋਜ ਕਰਤਾ ਤੇ ਦੂਜੇ ਸਰਬੋਤਮ ਵਕੀਲ ਨੂੰ 3,100 ਪ੍ਰਾਪਤ ਹੋਏ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਜੇਤੂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਮੰਡੀ 'ਚ ਕਿਸਾਨਾਂ ਦੀ ਸਾਫ਼ ਫ਼ਸਲ ਨੂੰ ਕੱਟ ਨਹੀਂ ਲਗਾਉਣ ਦਿੱਤਾ ਜਾਵੇਗਾ–ਵਿਧਾਇਕ ਘੁੰਮਣ <br/> ਅਗਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਨੇ ਪਿੰਡ ਬੋਹਣ ਤੇ ਭਾਮ ਵਿਖੇ ਗੁਰਮਤਿ ਸਮਾਗਮ ਕਰਵਾਏ <br/>
Ad Position 24
No active advertisement