ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਨੰਬਰਦਾਰ ਜਗਜੀਵਨ ਜੱਗੀ, ਕੌਂਸਲਰ ਜਸਵਿੰਦਰ ਸਿੰਘ ਕਾਕਾ ਤੇ ਕੌਂਸਲਰ ਸਤਵੰਤ ਜੱਗੀ ਦੀ ਅਗਵਾਈ 'ਚ ਦਸਮੇਸ਼ ਨਗਰ ਵਾਸੀਆਂ ਦੀ ਮੀਟਿੰਗ ਹੋਈ, ਜਿਸ ਦੌਰਾਨ ਜਿਥੇ ਸਮੂਹ ਵਾਰਡ 7 ਤੇ 8 ਦੇ ਵਾਸੀਆਂ ਨੇ ਬੀਤੇ ਦਿਨੀਂ ਹੁਸ਼ਿਆਰਪੁਰ 'ਚ ਇਕ ਪ੍ਰਵਾਸੀ ਵਲੋਂ ਪੰਜ ਵਰਿ੍ਹਆਂ ਦੇ ਬੱਚੇ ਦੇ ਕੀਤੇ ਕਤਲ ਦੀ ਵਾਰਦਾਤ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਕਾਤਲ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਜ਼ਮੀਨ ਖ਼ਰੀਦਣ 'ਤੇ ਪ੍ਰਵਾਸੀਆਂ ਲਈ ਪਾਬੰਦੀ ਹੋਵੇ | ਉਨ੍ਹਾਂ ਅਹਿਮ ਮਤਾ ਪਾਸ ਕਰਦੇ ਹੋਏ ਆਖਿਆ ਕਿ ਨਗਰ ਵਿਚ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਵੇਚੀ ਜਾਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਆਧਾਰ ਕਾਰਡ ਤੇ ਹੋਰ ਸਰਕਾਰੀ ਦਸਤਾਵੇਜ਼ ਬਣਾਉਣ ਲਈ ਤਸਦੀਕ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਵੋਟ ਬਣਵਾਈ ਜਾਵੇਗੀ | ਉਨ੍ਹਾਂ ਆਖਿਆ ਕਿ ਜੇਕਰ ਕਿਸੇ ਪੰਜਾਬੀ ਕੋਲ ਕੋਈ ਪ੍ਰਵਾਸੀ ਕਿਰਾਏ 'ਤੇ ਰਹਿੰਦਾ ਹੈ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰਵਾਈ ਜਾਵੇ | ਇਸ ਮੌਕੇ ਸੁਰਜੀਤ ਸਿੰਘ, ਗੁਰਦੀਪ ਸਿੰਘ, ਮਾਸਟਰ ਜਸਵੀਰ ਸਿੰਘ, ਜਗਮੋਹਨ ਸਿੰਘ, ਕੁਲਵਿੰਦਰ ਸਿੰਘ, ਮਾਸਟਰ ਸਰਬਜੀਤ ਸਿੰਘ, ਜਗਦੀਸ਼ ਕੁਮਾਰ ਰਿੰਕਾ, ਮਨਦੀਪ ਸਿੰਘ, ਸੂਬੇਦਾਰ ਮਨਜੀਤ ਸਿੰਘ, ਮਹਿੰਦਰ ਪਾਲ, ਸੋਮਨਾਥ, ਨਿਰਮਲ ਸਿੰਘ, ਪਵਨ ਕੁਮਾਰ, ਸੋਹਨ ਸਿੰਘ, ਗੁਰਨਾਮ ਸਿੰਘ, ਗਗਨਦੀਪ ਸਿੰਘ, ਅਜੇ ਸਿੰਘ ਜੱਗੀ, ਸਮੀਰ, ਜੱਸੀ, ਗੋਪੀ, ਸੋਨੂ, ਵਿਜੇ, ਹਰਦਿਆਲ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |