26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੜ੍ਹਸ਼ੰਕਰ ਦੀਆਂ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਸ਼ਹਿਰ 'ਚ ਵਿਦਰੋਹ/ਚੇਤਨਾ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 24-09-2025
ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ) -ਗੜ੍ਹਸ਼ੰਕਰ ਦੀਆਂ ਸਮਾਜ ਸੇਵੀ, ਧਾਰਮਿਕ ਤੇ ਹੋਰ ਜਥੇਬੰਦੀਆਂ ਵਲੋਂ ਸ਼ਹਿਰ ਦੇ ਬੰਗਾ ਚੌਂਕ 'ਚ ਇਕੱਤਰ ਹੋ ਕੇ ਐੱਸ.ਡੀ.ਐੱਮ. ਦਫ਼ਤਰ ਤੱਕ ਵਿਦਰੋਹ/ ਚੇਤਨਾ ਮਾਰਚ ਕੱਢਿਆ ਗਿਆ | ਇਸ ਦੌਰਾਨ ਪ੍ਰਵਾਸੀ ਲੋਕਾਂ ਨਾਲ ਸਬੰਧਤ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਮੰਗ ਪੱਤਰ ਐੱਸ.ਡੀ.ਐੱਮ. ਸੰਜੀਵ ਕੁਮਾਰ ਗੌੜ ਨੂੰ ਸੌਂਪਿਆ ਗਿਆ | ਆਗੂਆਂ ਨੇ ਪੰਜਾਬ ਦੇ ਸੱਭਿਆਚਾਰ, ਪੰਜਾਬ ਦੀ ਧਰਤੀ, ਪੰਜਾਬੀ ਦੀ ਆਵੋ-ਹਵਾ, ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਹੋਕਾ ਦਿੰਦੇ ਹੋਏ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪੰਜਾਬ ਵਿਚ ਰਹਿ ਰਹੇ ਪ੍ਰਵਾਸੀ ਲੋਕਾਂ ਜੋ ਕਿਸੇ ਵੀ ਰਾਜ ਦੇ ਵਸਨੀਕ ਹੋਣ ਉਨ੍ਹਾਂ ਦੀ ਪੱਕੇ ਪਹਿਚਾਣ ਪੱਤਰ ਦੇ ਅਧਾਰ 'ਤੇ ਪੀ.ਸੀ.ਸੀ. ਕਰਵਾਈ ਜਾਵੇ, ਪੁਲਿਸ ਜਾਂਚ ਕਰਵਾਕੇ ਪਹਿਚਾਣ ਪੱਤਰ ਜਾਰੀ ਕੀਤੇ ਜਾਣ, ਗ੍ਰਾਮ ਪੰਚਾਇਤਾਂ, ਨਗਰ ਪੰਚਾਇਤਾਂ, ਮਿਊਾਸਪਲ ਕਮੇਟੀ ਅਤੇ ਨਗਰ ਨਿਗਮ ਵਿਚ ਰਹੇ ਪ੍ਰਵਾਸੀਆਂ ਦਾ ਦਫ਼ਤਰਾਂ ਵਿਚ ਰਿਕਾਰਡ ਰੱਖਿਆ ਜਾਵੇ, ਰੇਹੜੀ, ਠੇਲੇ ਆਦਿ ਲਗਾਕੇ ਕੰਮ ਕਰਨ ਵਾਲਿਆਂ ਨੂੰ ਟੋਕਨ ਨੰਬਰ ਜਾਰੀ ਕੀਤੇ ਜਾਣ, ਸ਼ਹਿਰ ਦੀ ਆਵਾਜਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ, ਪ੍ਰਵਾਸੀਆਂ ਦੀਆਂ ਨਜਾਇਜ਼ ਵੋਟਾਂ ਰੱਦ ਕੀਤੀਆਂ ਜਾਣ, ਵੋਟਾਂ ਬਣਾਉਣ 'ਤੇ ਪੂਰਨ ਪਾਬੰਦੀ ਲਗਾਈ ਜਾਵੇ, ਜਿਨ੍ਹਾਂ ਮਾਲਕਾਂ ਨੇ ਆਪਣੇ ਮਕਾਨਾਂ, ਦੁਕਾਨਾਂ, ਖੇਤਾਂ, ਕਾਰਖਾਨਿਆਂ ਵਿਚ ਪ੍ਰਵਾਸੀ ਲੋਕਾਂ ਨੂੰ ਰੱਖਿਆ ਹੋਇਆ ਹੈ ਉਨ੍ਹਾਂ ਮਾਲਕਾਂ ਦੀ ਅਪਰਾਧ ਸਬੰਧੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਬਾਕੀ ਰਾਜਾਂ ਵਾਂਗ ਸੂਬੇ ਵਿਚ ਡੋਮੀਸਾਈਲ ਕਾਨੂੰਨ ਲਾਗੂ ਕੀਤਾ, ਪ੍ਰਾਈਵੇਟ ਤੇ ਸਰਕਾਰੀ ਖੇਤਰ 'ਚ ਪੰਜਾਬ ਦੇ ਵਸਨੀਕਾਂ ਲਈ ਨੌਕਰੀਆਂ ਰਿਜ਼ਰਵ ਕੀਤੀਆਂ ਜਾਣ | ਬੁਲਾਰਿਆਂ ਨੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਲਈ ਜਾਗਣ ਦਾ ਸਮਾਂ ਹੈ | ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਤਾੜਨਾਂ ਕੀਤੀ ਗਈ ਜਲਦ ਤੋਂ ਜਲਦ ਸਰਕਾਰੀ ਥਾਵਾਂ 'ਤੇ ਪ੍ਰਵਾਸੀ ਲੋਕਾਂ ਵਲੋਂ ਕੀਤਾ ਕਬਜ਼ਾ ਹਟਾਇਆ ਜਾਵੇ | ਅਗਰ 15 ਦਿਨਾਂ 'ਚ ਕੋਈ ਕਾਰਵਾਈ ਨਾ ਹੋਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਹਰਵੇਲ ਸਿੰਘ ਸੈਣੀ, ਗੁਰਮੇਲ ਸਿੰਘ ਖਾਲਸਾ, ਡਾ. ਜਗਮੋਹਨ ਸਿੰਘ, ਪਹਿਲਵਾਨ ਬਘੇਲ ਸਿੰਘ ਲੱਲੀਆਂ, ਚੇਤਨ ਸ਼ਰਮਾ, ਰਾਜੀਵ ਰਾਣਾ, ਜੀਵਨ ਕੁਮਾਰ, ਬਾਰੂ ਪਾਲ ਵਰਮਾ, ਰਾਜਵਰਿੰਦਰ ਸਿੰਘ ਰਾਜਾ, ਨਰਿੰਦਰ ਬਾਵਾ, ਜੇ.ਪੀ. ਸਿੰਘ, ਸੂਬੇਦਾਰ ਕੇਵਲ ਸਿੰਘ ਭੱਜਲ, ਅਜਿੰਦਰ ਸਿੰਘ ਬੇਦੀ, ਗੁਰਵਿੰਦਰ ਸਿੰਘ ਰਾਜਾ, ਰਵੀ ਮਹਿਤਾ, ਹਰਨੇਕ ਸਿੰਘ ਬੰਗਾ, ਸ਼ਿੰਗਾਰਾ ਸਿੰਘ ਕਲਿਆਣ, ਈਸ਼ਵਰ ਸਿੰਘ ਢਿੱਲੋਂ, ਰਾਜਾ ਧਰਮਜੀਤ ਸਿੰਘ ਦੂਆ, ਬੂਟਾ ਸਿੰਘ ਪੁਰੇਵਾਲ, ਰਣਜੀਤ ਸਿੰਘ ਨੰਗਲਾਂ, ਕ੍ਰਿਪੂਲ ਸਿੰਘ ਅਨੰਦ, ਆਰ.ਪੀ. ਸੋਨੀ, ਸੁਖਵਿੰਦਰ ਸਿੰਘ, ਬਾਬਾ ਕਸ਼ਮੀਰਾ ਸਿੰਘ, ਰਵਿੰਦਰ ਸਿੰਘ ਖਾਲਸਾ, ਲੱਭੀ ਸਿੰਘ ਖਾਲਸਾ, ਕੁਲਵੰਤ ਸਿੰਘ ਖਾਲਸਾ, ਜਸਵਿੰਦਰ ਸਿੰਘ ਗਰਚਾ, ਅਮਰੀਕ ਸਿੰਘ ਮੱਠਾ, ਰੋਹਿਤ ਸ਼ਰਮਾ, ਹਰਬੰਸ ਸਿੰਘ, ਨੰਬਰਦਾਰ ਪ੍ਰੇਮ ਸਿੰਘ ਬਗਵਾਈਾ, ਬਲਵੀਰ ਸਿੰਘ ਕੋਟ, ਅਮਨ ਖੰਨਾ, ਐਵਡੋੋਕੇਟ ਸੁਖ ਨਾਗਪਾਲ, ਕੀਮਤੀ ਲਾਲ ਬੋੜਾ, ਗੁਰਪ੍ਰੀਤ ਸਿੰਘ ਕਾਲਾ, ਜਗਦੀਪ ਸਿੰਘ, ਸਰਬਜੀਤ ਸਿੰਘ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਸਮਰਥਨ ਦਾ ਐਲਾਨ ਅਗਲੀ ਖ਼ਬਰ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਖ਼ਾਨਪੁਰੀ ਨੂੰ ਸਦਮਾ, ਪਤਨੀ ਦਾ ਦਿਹਾਂਤ
Ad Position 24